24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅੱਗ ਲੱਗਣ ਕਾਰਨ ਗਰੀਬ ਦੇ ਘਰ ’ਚ ਸਾਰਾ ਘਰੇਲੂ ਸਮਾਨ ਸੜਕੇ ਰਾਖ

ਮਾਛੀਵਾੜਾ ਸਾਹਿਬ (ਲੁਧਿਆਣਾ), 24 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਰਾਹੋਂ ਰੋਡ 'ਤੇ ਸਥਿਤ ਗੋਬਿੰਦ ਨਗਰ ਵਿਖੇ....

Ad Position 21
No active advertisement
ਅਜੀਤ ਡੈਸਕ 24-09-2026

ਮਾਛੀਵਾੜਾ ਸਾਹਿਬ (ਲੁਧਿਆਣਾ), 24 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਰਾਹੋਂ ਰੋਡ 'ਤੇ ਸਥਿਤ ਗੋਬਿੰਦ ਨਗਰ ਵਿਖੇ ਗਰੀਬ ਪਰਿਵਾਰ ਦੇ ਘਰ ਨੂੰ ਅੱਗ ਲੱਗਣ ਕਾਰਨ ਉਸਦਾ ਸਾਰਾ ਘਰੇਲੂ ਸਮਾਨ ਸੜਕੇ ਰਾਖ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਪਰਿਵਾਰ ਦੇ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਫੈਕਟਰੀ ਵਿਚ ਕੰਮ ਕਰਦਾ ਹੈ ਅਤੇ ਉਸਦੀ ਪਤਨੀ ਪ੍ਰਾਈਵੇਟ ਨੌਕਰੀ ਕਰਦੀ ਹੈ। ਉਹ ਆਪਣੀ ਬੱਚੀ ਸਮੇਤ ਗੋਬਿੰਦ ਨਗਰ ਵਿਖੇ ਕਿਰਾਏ ਦਾ ਮਕਾਨ ਲੈ ਕੇ ਇਕ ਕਮਰੇ ਵਿਚ ਰਹਿੰਦੇ ਹਨ। ਜਦੋਂ ਉਸਦੀ ਪਤਨੀ ਮਨਜੀਤ ਕੌਰ ਨੌਕਰੀ ਤੋਂ ਵਾਪਸ ਘਰ ਆਈ ਤਾਂ ਉਸਨੇ ਦੇਖਿਆ ਕਿ ਕਮਰੇ ਵਿਚੋਂ ਧੂੰਆਂ ਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।

ਉਸਨੇ ਅੱਗ ਬੁਝਾਉਣ ਲਈ ਤੁਰੰਤ ਗੁਆਂਢੀਆਂ ਨੂੰ ਬੁਲਾਇਆ ਅਤੇ ਉਸਨੂੰ ਵੀ ਸੂਚਿਤ ਕਰ ਦਿੱਤਾ। ਗੁਆਂਢੀਆਂ ਵਲੋਂ ਪਾਈਪਾਂ ਲਗਾ ਕੇ ਕਮਰੇ ਵਿਚ ਲੱਗੀ ਅੱਗ ਨੂੰ ਬੜੀ ਮੁਸ਼ੱਕਤ ਨਾਲ ਬੁਝਾਇਆ। ਜਦੋਂ ਤੱਕ ਅੱਗ ਬੁਝੀ ਤਾਂ ਕਮਰੇ ਦੀ ਛੱਤ ਦਾ ਕੁਝ ਹਿੱਸਾ ਵੀ ਡਿੱਗ ਚੁੱਕਾ ਸੀ ਅਤੇ ਨਾਲ ਹੀ ਪਿਆ ਘਰੇਲੂ ਸਮਾਨ ਜਿਸ ਵਿਚ ਟੀ.ਵੀ., ਫਰਿੱਜ਼, ਕੱਪੜੇ, ਬੈੱਡ ਆਦਿ ਸਾਰਾ ਕੁਝ ਸੜਕੇ ਸੁਆਹ ਹੋ ਚੁੱਕਾ ਸੀ। ਅੱਗ ਕਾਰਨ ਉਸਦੇ ਜੋ ਜ਼ਰੂਰੀ ਦਸਤਾਵੇਜ ਜਿਸ ਵਿਚ ਪਹਿਚਾਣ ਪੱਤਰ ਸਨ, ਉਹ ਵੀ ਸੜ ਗਏ।

ਪੀੜ੍ਹਤ ਪਰਿਵਾਰ ਨੇ ਕਿਹਾ ਕਿ ਉਹ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ ਅਤੇ ਅੱਗ ਕਿਸ ਤਰ੍ਹਾਂ ਲੱਗੀ ਇਸ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਕਿ ਸਾਡਾ ਸਾਰਾ ਘਰੇਲੂ ਸਮਾਨ ਸੜਕੇ ਸੁਆਹ ਹੋ ਗਿਆ ਹੈ, ਇਸ ਲਈ ਸਾਡੀ ਆਰਥਿਕ ਮੱਦਦ ਕੀਤੀ ਜਾਵੇ। ਕਮਲਜੀਤ ਸਿੰਘ ਨੇ ਦੱਸਿਆ ਕਿ ਉਸਦੀ ਖਵਾਹਿਸ਼ ਸੀ ਕਿ ਦੀਵਾਲੀ ਦੇ ਤਿਉਹਾਰ ’ਤੇ ਇਸ ਵਾਰ ਕਿਸ਼ਤਾਂ ’ਤੇ ਮੋਟਰਸਾਈਕਲ ਲੈਣਾ ਹੈ ਕਿਉਂਕਿ ਫੈਕਟਰੀ ਆਉਣ ਜਾਣ ਸਮੇਂ ਬੜੀ ਮੁਸ਼ਕਿਲ ਆਉਂਦੀ ਸੀ। ਉਸਨੇ ਪੇਸ਼ਗੀ ਦੇਣ ਲਈ 38 ਹਜ਼ਾਰ ਰੁਪਏ ਜੋੜੇ ਸਨ ਅਤੇ ਹੋਰ ਕੁਝ ਪੈਸੇ ਜੋੜ ਕੇ ਮੋਟਰਸਾਈਕਲ ਖਰੀਦਣਾ ਸੀ ਪਰ ਅੱਗ ਨੇ ਉਸਦੇ ਅਰਮਾਨਾਂ ’ਤੇ ਪਾਣੀ ਫੇਰ ਦਿੱਤਾ ਅਤੇ ਉਸਦਾ 38 ਹਜ਼ਾਰ ਰੁਪਏ ਵੀ ਸੜਕੇ ਸੁਆਹ ਹੋ ਗਿਆ।

Ad Position 22
No active advertisement
ਪਿਛਲੀ ਖ਼ਬਰ ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦਾ ਹੋਇਆ ਦਿਹਾਂਤ ਅਗਲੀ ਖ਼ਬਰ ਮਾਰਕਫੈਡ ਦੇ ਗੁਦਾਮ ਵਿਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਵੱਡਾ ਮਾਲੀ ਨੁਕਸਾਨ ਹੋਣ ਤੋਂ ਬਚਿਆ
Ad Position 24