24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕੁੱਲ ਹਿੰਦ ਕਿਸਾਨ ਮਹਾਸਭਾ ਦਾ ਕੌਮੀ ਪ੍ਰਧਾਨ ਬਣਨ 'ਤੇ ਸਤਨਾਮ ਸਿੰਘ ਅਜਨਾਲਾ ਦਾ ਚੋਗਾਵਾਂ ਵਿਖੇ ਸ਼ਾਨਦਾਰ ਸਵਾਗਤ

ਚੋਗਾਵਾਂ/ ਅੰਮ੍ਰਿਤਸਰ, 24 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਦੇ ਦਰਜਨਾਂ ਪਿੰਡਾਂ ਦੇ ਜਮਹੂਰੀ ਕਿਸਾਨ...

Ad Position 21
No active advertisement
ਅਜੀਤ ਡੈਸਕ 24-09-2026

ਚੋਗਾਵਾਂ/ ਅੰਮ੍ਰਿਤਸਰ, 24 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਦੇ ਦਰਜਨਾਂ ਪਿੰਡਾਂ ਦੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਅਤੇ ਹੋਰਨਾਂ ਪਿੰਡਾਂ ਦੇ ਮੋਹਤਬਰਾਂ ਨੇ ਅੱਜ ਚੋਗਾਵਾਂ ਵਿਖੇ ਡਾਕਟਰ ਸਤਨਾਮ ਸਿੰਘ ਅਜਨਾਲਾ ਦਾ ਕੁੱਲ ਹਿੰਦ ਕਿਸਾਨ ਮਹਾਸਭਾ ਦਾ ਕੌਮੀ ਪ੍ਰਧਾਨ ਚੁਣੇ ਜਾਣ ਤੇ ਹਾਰਦਿਕ ਸਵਾਗਤ ਕੀਤਾ। ਕਾਮਰੇਡ ਵਿਰਸਾ ਸਿੰਘ ਟਪਿਆਲਾ ਤਹਿਸੀਲ ਸਕੱਤਰ ਜਮਹੂਰੀ ਕਿਸਾਨ ਸਭਾ, ਬਲਬੀਰ ਸਿੰਘ ਕੱਕੜ, ਵਿਸਾਖਾ ਸਿੰਘ ਭੰਗਵਾਂ ਤੇ ਅਮਰਜੀਤ ਸਿੰਘ ਭੀਲੋਵਾਲ ਦੀ ਅਗਵਾਈ ਵਿਚ ਡਾਕਟਰ ਸਤਨਾਮ ਸਿੰਘ ਅਜਨਾਲਾ ਨੂੰ ਅੱਜ ਚੋਗਾਵਾਂ ਪਹੁੰਚਣ 'ਤੇ ਫੁੱਲਾਂ ਦੀ ਵਰਖਾ ਕਰਕੇ ਹਾਰ ਅਤੇ ਇਨਕਲਾਬੀ ਵਧਾਈ ਵਜੋਂ ਸ਼ਾਲ ਭੇਂਟ ਕੀਤਾ ਗਿਆ।

ਇਸ ਸਮੇਂ ਜੁੜੇ ਵੱਡੇ ਇਕੱਠ 'ਚ ਡਾਕਟਰ ਸਤਨਾਮ ਸਿੰਘ ਨੇ ਕਿਹਾ ਕਿ ਮੈਂ ਤੁਹਾਡੇ ਵਿਚੋਂ ਕਿਸਾਨਾਂ ਮਜ਼ਦੂਰਾਂ ਦਾ ਸੇਵਕ ਹਾਂ ਜੋ ਤੁਸੀਂ ਇਡਾ ਵੱਡਾ ਸਵਾਗਤ ਕੀਤਾ ਹੈ ਇਸ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਅੱਗੇ ਤੋਂ ਹੋਰ ਸ਼ਿੱਦਤ ਤੇ ਦ੍ਰਿੜਤਾ ਨਾਲ ਤੁਹਾਡੀ ਤਨ ਮਨ ਨਾਲ ਸੇਵਾ ਕਰਦਾ ਰਹਾਂਗਾ।

ਸਮਾਂਰੋਹ ਦੇ ਸਮੇਂ ਉੱਘੇ ਸਮਾਜ ਸੇਵਕ ਤੇ ਪੱਤਰਕਾਰ ਸ਼ਿਵ ਕੁਮਾਰ ਚੋਗਾਵਾਂ ਨੇ ਉਚੇਚੇ ਤੌਰ ਤੇ ਪਹੁੰਚ ਕੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਵੀ ਡਾਕਟਰ ਸਤਨਾਮ ਸਿੰਘ ਅਜਨਾਲਾ ਨੂੰ ਕੁੱਲ ਹਿੰਦ ਕਿਸਾਨ ਮਹਾਸਭਾ ਦਾ ਕੌਮੀ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਤੀ। ਇਸ ਮੌਕੇ ਬਿਕਰਮਜੀਤ ਸਿੰਘ ਕੋਹਾਲੀ, ਬਾਬਾ ਮੰਗਲ ਸਿੰਘ ਕੱਕੜ, ਗੁਰਮੁਖ ਸਿੰਘ, ਫੁੰਮਨ ਸਿੰਘ, ਜਗਰੂਪ ਸਿੰਘ ਕੋਹਾਲੀ, ਸੰਤੋਖ ਸਿੰਘ ਬੱਚੀਵਿੰਡ, ਹਰਵਿੰਦਰ ਸਿੰਘ ਬੱਚੀਵਿੰਡ, ਲਖਬੀਰ ਸਿੰਘ ਤੱਲੇ, ਸਰਦੂਲ ਸਿੰਘ, ਬਿੱਲਾ ਸਿੰਘ, ਗੁਰਨਾਮ ਸਿੰਘ ਤੱਲੇ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਾਰਕਫੈਡ ਦੇ ਗੁਦਾਮ ਵਿਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਵੱਡਾ ਮਾਲੀ ਨੁਕਸਾਨ ਹੋਣ ਤੋਂ ਬਚਿਆ ਅਗਲੀ ਖ਼ਬਰ ਭਾਜਪਾ 6 ਮਹੀਨਿਆਂ ਵਿਚ ਕਰੇਗੀ ਪੰਜਾਬ ਨੂੰ ਨਸ਼ਾ ਮੁਕਤ- ਠਾਕੁਰ ਜੈ ਰਾਮ
Ad Position 24