ਮਾਨਸਾ, 18 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਮਨਜਿੰਦਰ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਅਗਲੀ ਸੁਣਵਾਈ 9 ਅਕਤੂਬਰ 'ਤੇ ਪਾ ਦਿੱਤੀ ਹੈ। ਕੇਸ ਗਵਾਹੀਆਂ 'ਤੇ ਲੱਗਿਆ ਹੋਇਆ ਹੈ। ਅੱਜ ਤਫ਼ਤੀਸ਼ੀ ਅਫ਼ਸਰ ਗੁਰਲਾਲ ਸਿੰਘ ਧਾਲੀਵਾਲ ਦੀ ਗਵਾਹੀ ਤਾਂ ਹੋਈ ਪਰ ਅਧੂਰੀ ਰਹਿ ਗਈ ਜਦਕਿ ਹੌਲਦਾਰ ਬਲਤੇਜ ਸਿੰਘ ਗਵਾਹੀ ਨਹੀਂ ਹੋ ਸਕੀ। ਇਸ ਤੋਂ ਪਹਿਲਾਂ 21 ਗਵਾਹੀਆਂ ਹੋ ਚੁੱਕੀਆਂ ਹਨ। ਦੱਸ ਦੇਈਏ ਮੁੱਖ ਸਾਜਿਸ਼ਘਾੜੇ ਲਾਰੈਂਸ ਬਿਸ਼ਨੋਈ, ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ 23 ਮੁਲਜ਼ਮਾਂ ਨੇ ਵੱਖ-ਵੱਖ ਜੇਲ੍ਹਾਂ 'ਚੋਂ ਵੀਡੀਓ ਕਾਨਫ਼ਰੰਂਸਿੰਗ ਰਾਹੀਂ ਅਦਾਲਤ 'ਚ ਹਾਜ਼ਰੀ ਲਗਵਾਈ ਜਦਕਿ ਜਗਤਾਰ ਸਿੰਘ ਮੂਸਾ, ਨਸੀਬ ਦੀਨ ਤੇ ਪਵਨ ਬਿਸ਼ਨੋਈ ਸਰੀਰਕ ਤੌਰ 'ਤੇ ਪੇਸ਼ ਹੋਏ ਅਤੇ ਪ੍ਰਭਦੀਪ ਸਿੰਘ ਪੱਪੀ ਕਿਸੇ ਕਾਰਨ ਪੇਸ਼ ਨਹੀਂ ਹੋਇਆ।
ਤਾਜ਼ਾ ਖ਼ਬਰਾਂ
Free
ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਸੁਣਵਾਈ 9 ਅਕਤੂਬਰ 'ਤੇ ਪਈ
ਮਾਨਸਾ, 18 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) - ਜ਼ਿਲ੍ਹਾ ਤੇ ਸੈਸ਼ਨ ਜੱਜ ਮਾਨਸਾ ਮਨਜਿੰਦਰ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ...
ਅਜੀਤ ਡੈਸਕ
18-09-2026