17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਨਕਾਬਪੋਸ਼ ਮੰਦਰ ਚੋਂ ਚਾਂਦੀ ਦੇ ਗਹਿਣੇ ਤੇ ਪੰਡਿਤ ਦੀ ਐਕਟਿਵਾ ਲੈ ਕੇ ਫਰਾਰ

ਲੁਧਿਆਣਾ, 17 ਸਤੰਬਰ (ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਕਿਸ਼ੋਰ ਨਗਰ ਇਲਾਕੇ ਵਿਚ ਵੈਸ਼ਨੋ ਦੇਵੀ ਮੰਦਰ ਨੂੰ ਨਕਾਬਪੋਸ਼ ਚੋਰ ਨੇ ਨਿਸ਼ਾਨਾ ਬਣਾਇਆ...

Ad Position 21
No active advertisement
ਅਜੀਤ ਡੈਸਕ 17-09-2026

ਲੁਧਿਆਣਾ, 17 ਸਤੰਬਰ (ਪ੍ਰਦੀਪ ਭੰਡਾਰੀ) - ਲੁਧਿਆਣਾ ਦੇ ਤਾਜਪੁਰ ਰੋਡ ਸਥਿਤ ਕਿਸ਼ੋਰ ਨਗਰ ਇਲਾਕੇ ਵਿਚ ਵੈਸ਼ਨੋ ਦੇਵੀ ਮੰਦਰ ਨੂੰ ਨਕਾਬਪੋਸ਼ ਚੋਰ ਨੇ ਨਿਸ਼ਾਨਾ ਬਣਾਇਆ ਹੈ। ਬੁੱਧਵਾਰ ਰਾਤ ਮੰਦਰ ਵਿਚ ਦਾਖ਼ਲ ਹੋਏ ਚੋਰ ਨੇ ਚਾਂਦੀ ਦੇ ਗਹਿਣਿਆਂ ਸਮੇਤ ਹੋਰ ਸਮਾਨ ਚੋਰੀ ਕਰ ਲਿਆ। ਇੰਨਾ ਹੀ ਨਹੀਂ, ਜਾਂਦੇ-ਜਾਂਦੇ ਉਹ ਮੰਦਰ ਦੇ ਪੰਡਿਤ ਦੀ ਨਵੀਂ ਐਕਟਿਵਾ ਵੀ ਲੈ ਕੇ ਫ਼ਰਾਰ ਹੋ ਗਏ। ਚੋਰੀ ਦੀ ਇਹ ਪੂਰੀ ਵਾਰਦਾਤ ਮੰਦਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ।
ਸੀਸੀਟੀਵੀ ਫੁਟੇਜ ਵਿਚ ਦਿਖਾਈ ਦੇ ਰਿਹਾ ਹੈ ਕਿ ਟੋਪੀ ਪਹਿਨਿਆ ਇਕ ਨਕਾਬਪੋਸ਼ ਨੌਜਵਾਨ ਮੰਦਰ ਦੇ ਅੰਦਰ ਦਾਖ਼ਲ ਹੁੰਦਾ ਹੈ। ਉਹ ਕੁਝ ਸਮਾਂ ਇੱਧਰ-ਉੱਧਰ ਘੁੰਮ ਕੇ ਮੰਦਰ ਦੀ ਰੇਕੀ ਕਰਦਾ ਹੈ ਅਤੇ ਇਸ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ।
ਮੰਦਰ ਦੇ ਪੰਡਿਤ ਜੈ ਭਗਵਾਨ ਸ਼ਰਮਾ ਨੇ ਦੱਸਿਆ ਕਿ ਚੋਰ ਨੇ ਮੰਦਰ ਵਿਚ ਰੱਖੇ ਚਾਂਦੀ ਦੇ ਸਮਾਨ 'ਤੇ ਹੱਥ ਸਾਫ਼ ਕੀਤਾ। ਉਸ ਨੇ ਮਾਤਾ ਦਾ ਬਿਸਤਰਾ ਵੀ ਜ਼ਮੀਨ 'ਤੇ ਸੁੱਟ ਦਿੱਤਾ। ਇਸ ਤੋਂ ਇਲਾਵਾ ਕੁਝ ਚਾਂਦੀ ਦੇ ਗਹਿਣੇ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਚਾਂਦੀ ਦੀ ਬਾਂਸਰੀ ਵੀ ਚੋਰੀ ਕਰ ਲਈ।ਪੰਡਿਤ ਮੁਤਾਬਕ, ਚੋਰ ਜਾਂਦੇ ਸਮੇਂ ਉਨ੍ਹਾਂ ਦੀ ਐਕਟਿਵਾ ਵੀ  ਲੈ ਗਿਆ। 
ਧਾਰਮਿਕ ਸਥਾਨ 'ਤੇ ਹੋਈ ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਸ਼ਰਧਾਲੂਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਮੰਦਰ ਪ੍ਰਬੰਧਕਾਂ ਵਲੋਂ ਚੋਰੀ ਹੋਏ ਚਾਂਦੀ ਦੇ ਸਮਾਨ ਅਤੇ ਐਕਟਿਵਾ ਸੰਬੰਧੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮ ਦੀ ਪਛਾਣ ਕਰਨ ਅਤੇ ਉਸ ਨੂੰ ਕਾਬੂ ਕਰਨ ਦੀ ਜਾਂਚ ਕਰ ਰਹੀ ਹੈ। ਫਿਲਹਾਲ ਚੋਰੀ ਹੋਏ ਚਾਂਦੀ ਦੇ ਸਮਾਨ ਦੀ ਕੁੱਲ ਕੀਮਤ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਤ 'ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਰੇਲਾਂ ਦਾ ਚੱਕਾ ਜਾਮ ਹੋਣ ਕਰਕੇ ਰੇਲ ਆਵਾਜਾਈ ਪ੍ਰਭਾਵਿਤ, ਯਾਤਰੀ ਪ੍ਰੇਸ਼ਾਨ
Ad Position 24