02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮੀਰੀ ਪੀਰੀ ਖ਼ਾਲਸਾ ਮਾਰਚ ਪੁੱਜਾ ਮਾਛੀਵਾੜਾ ਦੀ ਪਵਿੱਤਰ ਧਰਤੀ 'ਤੇ, ਸੰਗਤਾਂ ਵਲੋਂ ਭਰਵਾਂ ਸਵਾਗਤ

ਮਾਛੀਵਾੜਾ ਸਾਹਿਬ (ਲੁਧਿਆਣਾ), 02 ਸਤੰਬਰ (ਮਨੋਜ ਕੁਮਾਰ) - ਮੀਰੀ ਪੀਰੀ ਖ਼ਾਲਸਾ ਮਾਰਚ ਜੋ ਕਿ 23 ਅਗਸਤ ਨੂੰ ਸ੍ਰੀ ਦਮਦਮਾ ਸਾਹਿਬ ਤੋ ਸ਼ੁਰੂ ਹੋਇਆ ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ...

Ad Position 21
repet_subhas-goyals [Copy P29]
ਅਜੀਤ ਡੈਸਕ 02-09-2026

ਮਾਛੀਵਾੜਾ ਸਾਹਿਬ (ਲੁਧਿਆਣਾ), 02 ਸਤੰਬਰ (ਮਨੋਜ ਕੁਮਾਰ) - ਮੀਰੀ ਪੀਰੀ ਖ਼ਾਲਸਾ ਮਾਰਚ  ਜੋ ਕਿ 23 ਅਗਸਤ ਨੂੰ ਸ੍ਰੀ ਦਮਦਮਾ ਸਾਹਿਬ ਤੋ ਸ਼ੁਰੂ ਹੋਇਆ ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਵਿਚੋਂ ਹੁੰਦਾ ਹੋਇਆ ਅੱਜ ਮਾਛੀਵਾੜਾ ਦੀ ਪਵਿੱਤਰ ਧਰਤੀ 'ਤੇ ਪੁੱਜਾ। ਇਸ ਖ਼ਾਲਸਾ ਮਾਰਚ ਦੀ ਅਗਵਾਈ ਜਥੇਦਾਰ ਕੁਲਦੀਪ ਸਿੰਘ ਗੜਗੱਜ ਖ਼ੁਦ ਆਪ ਕਰ ਰਹੇ ਹਨ। ਗੁਰੂਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪਹੁੰਚਣ 'ਤੇ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਸ਼ਹਿਰ ਦੇ ਵੱਖ ਵੱਖ ਹਿੱਸਿਆਂ 'ਤੇ ਪਹਿਲਾਂ ਹੀ ਇਸ ਮਾਰਚ ਦੇ ਸਵਾਗਤ ਲਈ ਸਵਾਗਤੀ ਗੇਟ ਲਗਾਏ ਗਏ ਸਨ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀਅਤ ਨੂੰ ਸ਼ੰਦੇਸ ਦਿੰਦੇ ਕਿਹਾ ਕਿ ਜੇਕਰ ਪੁੱਤਰ ਦੀ ਤਮੰਨਾ ਹੈ ਤਾਂ ਧੀ ਵੀ ਤੁਹਾਡੀ ਗੋਦੀ ਖੇਡਣੀ ਚਾਹੀਦੀ ਹੈ। ਸਾਨੂੰ ਜ਼ਮੀਨਾਂ ਤਾਂ ਕਿਸੇ ਵੀ ਕੀਮਤ ਵਿਚ ਨਹੀ ਵੇਚਣੀਆਂ ਚਾਹੀਦੀਆਂ। ਨੌਜਵਾਨਾ ਨੂੰ ਖੇਡ ਮੈਦਾਨਾ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਉਸ ਪੁਰਾਤਤਵ ਪੰਜਾਬ ਨੂੰ ਮੁੜ ਸੁਰਜੀਤ ਕੀਤਾ ਜਾਵੇ। ਖ਼ਾਲਸਾ ਮਾਰਚ ਦੇ ਸਵਾਗਤ ਵਿਚ ਇਲਾਕੇ ਦੇ ਰਾਜਨੀਤਿਕ ਤੇ ਸਮਾਜਿਕ ਆਗੂਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਤੇ ਉਨ੍ਹਾਂ ਦੇ ਪੑਬੰਧਕੀ ਸਾਥੀਆਂ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਸਵਾਗਤ ਕੀਤਾ। ਕੁਝ ਸਮਾ ਠਹਿਰਾਅ ਤੋ ਬਾਅਦ ਇਹ ਮਾਰਚ ਆਪਣੇ ਅਗਲੇ ਪੜਾਅ ਚਮਕੌਰ ਸਾਹਿਬ ਲਈ ਰਵਾਨਾ ਹੋ ਗਿਆ। ਇਸ ਦੀ ਸਮਾਪਤੀ 4 ਸਤੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਚ ਆਪਣੇ ਪੱਧਰ 'ਤੇ ਹੀ 117 ਸੀਟਾਂ ਤੇ ਚੋਣ ਲੜੇਗੀ ਭਾਜਪਾ - ਕੇਵਲ ਸਿੰਘ ਢਿੱਲੋ ਨੇ ਮੁੜ ਦੁਹਰਾਇਆ ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਨਵੀਂ ਇਕਾਈ ਗਠਿਤ, ਸਤਨਾਮ ਸਿੰਘ ਬਣੇ ਪ੍ਰਧਾਨ
Ad Position 24