23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਰਮਿਆਨ ਪੁਲਿਸ ਦਲ ਨਾਲ ਕੂੜੇ ਦੇ ਢੇਰ ਚੁਕਵਾਏ, ਦਰਜਨ ਭਰ ਕਰਮਚਾਰੀ ਹਿਰਾਸਤ ਵਿਚ

ਡੱਬਵਾਲੀ (ਸਿਰਸਾ), 23 ਅਗਸਤ (ਇਕਬਾਲ ਸਿੰਘ ਸ਼ਾਂਤ) - ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚਲਦਿਆਂ ਪ੍ਰਸ਼ਾਸਨ ਨੇ ਵੱਡੀ ਪੁਲਿਸ ਫੋਰਸ ਨਾਲ ਅੱਜ ਤੜਕੇ ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਵੱਡੇ ਢੇਰ ਚੁਕਵਾ ਦਿੱਤੇ। ਇਸ ਦੌਰਾਨ...

Ad Position 21
No active advertisement
ਅਜੀਤ ਡੈਸਕ 23-08-2026

ਡੱਬਵਾਲੀ (ਸਿਰਸਾ), 23 ਅਗਸਤ (ਇਕਬਾਲ ਸਿੰਘ ਸ਼ਾਂਤ) - ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਚਲਦਿਆਂ ਪ੍ਰਸ਼ਾਸਨ ਨੇ ਵੱਡੀ ਪੁਲਿਸ ਫੋਰਸ ਨਾਲ ਅੱਜ ਤੜਕੇ ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਵੱਡੇ ਢੇਰ ਚੁਕਵਾ ਦਿੱਤੇ। ਇਸ ਦੌਰਾਨ ਵਿਰੋਧ ਕਰਨ ਪੁੱਜੇ ਦਰਜਨ ਭਰ ਸਫ਼ਾਈ ਕਰਮਚਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਸਫ਼ਾਈ ਕਰਮਚਾਰੀ 6 ਅਗਸਤ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਹੜਤਾਲ ’ਤੇ ਹਨ।
ਪ੍ਰਸ਼ਾਸਨ ਨੇ ਸ਼ਹਿਰ ਵਿਚ ਕਰੀਬ ਛੇ ਥਾਵਾਂ ਤੋਂ ਕੂੜੇ ਦੇ ਵੱਡੇ ਢੇਰ ਚੁਕਵਾਏ। ਇਨ੍ਹਾਂ ਵਿਚ ਮੁੱਖ ਬਾਜ਼ਾਰ ਵਿਚ ਰਾਮਲੀਲ੍ਹਾ ਮੈਦਾਨ ਨੇੜੇ ਅਰੋੜਵੰਸ਼ ਰੋਡ, ਪੁਰਾਣੀ ਸਬਜ਼ੀ ਮੰਡੀ, ਚੌਟਾਲਾ ਰੋਡ, ਇੰਪਰੂਵਮੈਂਟ ਟਰੱਸਟ ਪਾਰਕ, ਬਠਿੰਡਾ ਚੌਕ ਅਤੇ ਵਾਲਮੀਕਿ ਚੌਕ ਦੇ ਕੂੜੇ ਦੇ ਢੇਰ ਸ਼ਾਮਿਲ ਹਨ। ਸਮੁੱਚੀ ਕਾਰਵਾਈ ਨੂੰ ਡੀ.ਐਸ.ਪੀ. ਯੋਗੇਸ਼ ਬੱਤਰਾ, ਨਗਰ ਕੌਂਸਲ ਦੇ ਸੁਰਿੰਦਰ ਕੁਮਾਰ ਅਤੇ ਜੇ.ਈ. ਸੁਸ਼ੀਲ ਕੁਮਾਰ ਦੀ ਅਗਵਾਈ ਹੇਠਾਂ ਅੰਜਾਮ ਦਿੱਤਾ ਗਿਆ।
ਪ੍ਰਸ਼ਾਸਨ ਦੀ ਅਚਨਚੇਤ ਕਾਰਵਾਈ ਦੀ ਸੂਚਨਾ ਮਿਲਣ ’ਤੇ ਕਰੀਬ 5:15 ਵਜੇ ਸਫਾਈ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਦੀ ਅਗਵਾਈ ਹੇਠ ਸਫਾਈ ਕਰਮਚਾਰੀ ਮੁੱਖ ਬਾਜ਼ਾਰ ਵਿਚ ਪੁੱਜੇ ਅਤੇ ਕੂੜਾ ਚੁਕਵਾਉਣ ਦਾ ਵਿਰੋਧ ਕੀਤਾ। ਪੁਲਿਸ ਨੇ ਕਰੀਬ ਦਰਜਨ ਭਰ ਕਰਮਚਾਰੀਆਂ ਨੂੰ ਦੋ ਬੱਸਾਂ ਵਿਚ ਬਿਠਾ ਕੇ ਸਿਟੀ ਥਾਣੇ ਲੈ ਗਈ। ਇਸ ਤੋਂ ਬਾਅਦ ਕਰੀਬ 7 ਵਜੇ ਹੋਰ ਸਫ਼ਾਈ ਕਰਮਚਾਰੀ ਥਾਣੇ ਦੇ ਸਾਹਮਣੇ ਪੁੱਜੇ ਅਤੇ ਨਾਅਰੇਬਾਜ਼ੀ ਕਰਦਿਆਂ ਹਿਰਾਸਤ ਵਿਚ ਲਏ ਸਾਥੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਿਰਸਾ ਵਿਚ ਕੂੜਾ ਚੁਕਵਾਉਣ ਦਾ ਵਿਰੋਧ ਕਰ ਰਹੇ ਪੁਰਸ਼ ਅਤੇ ਮਹਿਲਾ ਸਫ਼ਾਈ ਕਰਮਚਾਰੀਆਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ ਵਿਚ ਡਬਵਾਲੀ ਦੇ ਸਫ਼ਾਈ ਕਰਮਚਾਰੀਆਂ ਨੇ ਸਿਹਤ ਤੇ ਜਨ-ਸਹੂਲਤ ਦੇ ਮੱਦੇਨਜ਼ਰ ਸਮੇਟੇ ਗਏ ਕੂੜੇ ਦੇ ਢੇਰਾਂ ਵਿਚੋਂ ਰਾਮਲੀਲ੍ਹਾ ਮੈਦਾਨ ਨੇੜੇ ਲੱਗਾ ਢੇਰ ਮੁੜ ਸੜਕ ’ਤੇ ਖਿਲਾਰ ਦਿੱਤਾ ਸੀ। ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਸੀ।
ਅੱਜ ਤੜਕੇ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਫੋਨ ’ਤੇ ਨਗਰ ਕੌਂਸਲ ਸਫ਼ਾਈ ਕਰਮਚਾਰੀ ਸੰਘ ਹਰਿਆਣਾ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਜਬਰੀ ਕੂੜਾ ਚੁਕਵਾਉਣ ਦੇ ਰਾਹ ’ਤੇ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਲਈ ਸੇਵਾਵਾਂ ਦੇਣ ਵਾਲੇ ਸਫ਼ਾਈ ਕਰਮਚਾਰੀਆਂ ਦੇ ਹੱਕਾਂ ਨਾਲ ਸਿੱਧਾ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਬਰੀ
ਕੂੜੇ ਦੇ ਢੇਰ ਚੁਕਵਾ ਕੇ ਅਤੇ ਉਨ੍ਹਾਂ ਨੂੰ ਥਾਣਿਆਂ ਵਿਚ ਲਿਜਾ ਕੇ ਬਿਠਾਉਣ ਦੀ ਕਾਰਗੁਜ਼ਾਰੀ ਨਾਲ ਉਨ੍ਹਾਂ ਦੇ ਸੰਘਰਸ਼ ਨੂੰ ਮਜ਼ਬੂਤੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਲਗਾਤਾਰ ਤਿੱਖਾ ਹੁੰਦਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਯੂਥ ਵਿੰਗ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਜ਼ਬੂਤ ​​ਕਰਨ ਲਈ ਮੈਰਾਥਨ ਅਗਲੀ ਖ਼ਬਰ ਅਗਰਵਾਲ ਸਭਾ ਸੰਗਰੂਰ ਦੀ ਚੋਣ ਲਈ ਵੋਟਾਂ ਪੈਣੀਆਂ ਸ਼ੁਰੂ
Ad Position 24