ਸ੍ਰੀ ਅਨੰਦਪੁਰ ਸਾਹਿਬ, 21 ਅਗਸਤ (ਜੇ.ਐਸ. ਨਿੱਕੂਵਾਲ )- ਕੌਮੀ ਇਨਸਾਫ ਮੋਰਚਾ ਦੇ ਸੱਦੇ ਤੇ ਦਿੱਤੇ ਗਏ ਬੰਦ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਪਾਰ ਮੰਡਲ ਵਲੋਂ 11 ਵਜੇ ਤੱਕ ਸ਼੍ਰੀ ਅਨੰਦਪੁਰ ਸਾਹਿਬ ਦੇ ਸਮੂਹ ਬਾਜ਼ਾਰ ਬੰਦ ਰੱਖੇ ਗਏ ਹਨ। ਇਸ ਤੋਂ ਬਿਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਵਿਦਿਅਕ ਸੰਸਥਾਵਾਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਤੇ ਭਾਈ ਨੰਦ ਲਾਲ ਪਬਲਿਕ ਸਕੂਲ ਜਦੋਂ ਕਿ ਚੀਫ ਖਾਲਸਾ ਦੀਵਾਨ ਨਾਲ ਸੰਬੰਧਿਤ ਐਸਜੀਐਸ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਸਮੇਤ ਸਾਰੀਆਂ ਸਿੱਖ ਵਿੱਦਿਅਕ ਸੰਸਥਾਵਾਂ ਬੰਦ ਹਨ। ਬਾਜ਼ਾਰਾਂ ਵਿੱਚ ਸੁਨਸਾਨ ਪਸਰੀ ਹੋਈ ਹੈ। ਕੌਮੀ ਇਨਸਾਫ ਮੋਰਚਾ ਦੇ ਆਗੂਆਂ ਸ਼ਮਸ਼ੇਰ ਸਿੰਘ ਸ਼ੇਰਾ ,ਜੈਮਲ ਸਿੰਘ ਭੜੀ ,ਜਸਪਾਲ ਸਿੰਘ ਢਾਹੇ, ਭੁਪਿੰਦਰ ਸਿੰਘ ਬਜਰੂੜ , ਭਾਈ ਅਮਨਦੀਪ ਸਿੰਘ ਅਬਿਆਣਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸਜਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਇਸ ਤੋਂ ਬਿਨਾਂ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਪ੍ਰਿਤਪਾਲ ਸਿੰਘ ਗੰਡਾ , ਦੀਪਕ ਆਂਗਰਾ ਅਤੇ ਰੇਹੜੀ ਯੂਨੀਅਨ ਦੇ ਪ੍ਰਧਾਨ ਸੁਨੀਲ ਅਡਵਾਲ ਨੇ ਵੀ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ।
ਤਾਜ਼ਾ ਖ਼ਬਰਾਂ
Free
ਕੌਮੀ ਇਨਸਾਫ ਮੋਰਚੇ ਦੇ ਸੱਦੇ ਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਸ੍ਰੀ ਅਨੰਦਪੁਰ ਸਾਹਿਬ, 21 ਅਗਸਤ (ਜੇ.ਐਸ. ਨਿੱਕੂਵਾਲ )- ਕੌਮੀ ਇਨਸਾਫ ਮੋਰਚਾ ਦੇ ਸੱਦੇ ਤੇ ਦਿੱਤੇ ਗਏ ਬੰਦ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਭਰਵਾਂ ਹੁੰਗਾਰਾ ਮਿਲਿਆ ਹੈ। ਸ੍ਰੀ ਅਨੰਦਪੁਰ ਸਾਹਿਬ ਵਪਾਰ ਮੰਡਲ ਵਲੋਂ 11 ਵਜੇ ਤੱਕ ਸ਼੍ਰੀ ਅਨੰਦਪੁਰ ਸਾਹਿਬ ਦੇ ਸਮੂਹ ਬਾਜ਼ਾਰ ਬੰਦ ਰੱਖੇ ਗਏ ਹਨ।
ਅਜੀਤ ਡੈਸਕ
21-08-2026