24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਅਕਾਲੀ ਭਾਜਪਾ ਗੱਠਜੋੜ 'ਤੇ ਬੋਲੇ ਸੁਖਪਾਲ ਸਿੰਘ ਖਹਿਰਾ

ਭੁਲੱਥ (ਕਪੂਰਥਲਾ), 24 ਨਵੰਬਰ (ਮੇਹਰ ਚੰਦ ਸਿੱਧੂ) ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦਾ ਮੌਕਾ ਪ੍ਰਸਤ ਤੇ ਸਿਧਾਂਤਹੀਨ ਗੱਠਜੋੜ। ਇਹ ਪ੍ਰਗਟਾਵਾ...

Ad Position 21
No active advertisement
ਅਜੀਤ ਡੈਸਕ 24-11-2026

ਭੁਲੱਥ (ਕਪੂਰਥਲਾ), 24 ਨਵੰਬਰ (ਮੇਹਰ ਚੰਦ ਸਿੱਧੂ) ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਦਾ ਮੌਕਾ ਪ੍ਰਸਤ ਤੇ ਸਿਧਾਂਤਹੀਨ ਗੱਠਜੋੜ। ਇਹ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ, ਕਿ ਮੈਂ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਭਾਜਪਾ ਨਾਲ ਗੱਠਜੋੜ ਕਰਨਾ ਸੀ, ਤਾਂ 2021 ਵਿਚ ਅਕਾਲੀ ਭਾਜਪਾ ਗਠਜੋੜ ਕਿਉਂ ਤੋੜਿਆ ਸੀ। ਇਸ ਲਈ ਤੋੜਿਆ ਸੀ ਕਿ ਉਸ ਸਮੇਂ ਕਿਸਾਨ ਅੰਦੋਲਨ ਦੀ ਤੌਹੀਨ ਕੀਤੀ ਗਈ ਸੀ। ਉਸ ਵਕਤ 600 ਤੋਂ ਲੈ ਕੇ 700 ਕਿਸਾਨ ਕਿਸਾਨ ਅੰਦੋਲਨ ਵਿਚ ਦਿੱਲੀ ਵਿੱਚ ਸ਼ਹੀਦ ਹੋਇਆ ਤੇ ਅੱਜ ਤੁਸੀਂ ਉਨ੍ਹਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਭਾਜਪਾ ਨਾਲ ਗਠਜੋੜ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਪਿਛਲੇ 12-13 ਸਾਲਾਂ ਦੀ ਸਰਕਾਰ ਅੰਦਰ ਪੂਰੀ ਤਰ੍ਹਾਂ ਭਾਰਤ ਦਾ ਕੇਂਦਰੀਕਰਨ ਕੀਤਾ ਗਿਆ ਤੇ ਪੰਜਾਬ ਦੇ ਜਿਹੜੇ ਮਸਲੇ ਲਟਕ ਰਹੇ ਹਨ, ਇਕ ਵੀ ਹੱਲ ਨਹੀਂ ਹੋਇਆ। ਸੂਬੇ ਦੇ ਪਾਣੀ ਖੋਹੇ ਗਏ, ਪੰਜਾਬ ਦੇ ਸਿਰ ਕਿੰਨਾ ਕਰਜ਼ਾ ਹੈ, ਜਿੱਥੇ ਜਿੱਥੇ ਵੀ ਭਾਜਪਾ ਨੇ, ਜਿਸ ਪਾਰਟੀ ਨਾਲ ਗਠਜੋੜ ਕੀਤਾ ਹੈ, ਉਸ ਪਾਰਟੀ ਨੂੰ ਖਾ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀ ਸੇਵਾ ਮੇਰੇ ਲਈ, ਭਗਵਾਨ ਦੀ ਪੂਜਾ - ਸ਼ਿਵਰਾਜ ਸਿੰਘ ਚੌਹਾਨ (ਕੇਂਦਰੀ ਖੇਤੀਬਾੜੀ ਮੰਤਰੀ) ਅਗਲੀ ਖ਼ਬਰ ਗੱਠਜੋੜ 'ਤੇ ਬਾਗੋ-ਬਾਗ ਹੋੇਏ ਅਕਾਲੀ, ਲੱਡੂ ਵੰਡਕੇ ਮਨਾਈ ਖੁਸ਼ੀ
Ad Position 24