27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਝਾਰਖੰਡ - ਵਿਧਾਨ ਸਭਾ ਘਿਰਾਓ' ਮਾਰਚ ਦੌਰਾਨ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਲਾਠੀਚਾਰਜ

ਰਾਂਚੀ (ਝਾਰਖੰਡ), 10 ਅਗਸਤ - ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇਪੀਐਸਸੀ) ਅਤੇ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ ਕੰਬਾਈਨਡ ਗ੍ਰੈਜੂਏਟ ਲੈਵਲ (ਜੇਐਸਐਸਸੀ-ਸੀਜੀਐਲ) ਪ੍ਰੀਖਿਆਵਾਂ ਵਿਚ ਥਿਤ ਬੇਨਿਯਮੀਆਂ ਦੇ ਵਿਰੋਧ...

Ad Position 21
No active advertisement
ਅਜੀਤ ਡੈਸਕ 10-08-2026

ਰਾਂਚੀ (ਝਾਰਖੰਡ), 10 ਅਗਸਤ -  ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇਪੀਐਸਸੀ) ਅਤੇ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ ਕੰਬਾਈਨਡ ਗ੍ਰੈਜੂਏਟ ਲੈਵਲ (ਜੇਐਸਐਸਸੀ-ਸੀਜੀਐਲ) ਪ੍ਰੀਖਿਆਵਾਂ ਵਿਚ ਥਿਤ ਬੇਨਿਯਮੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਵਿਧਾਨ ਸਭਾ ਇਮਾਰਤ ਵੱਲ ਮਾਰਚ ਕੀਤਾ। ਝਾਰਖੰਡ ਪੁਲਿਸ ਨੇ  ਜੇਪੀਐਸਸੀ-ਜੇਐਸਐਸਸੀ ਦੀਆਂ ਕ ਕਥਿਤ ਬੇਨਿਯਮੀਆਂ ਵਿਰੁੱਧ 'ਵਿਧਾਨ ਸਭਾ ਘਿਰਾਓ' ਮਾਰਚ ਦੌਰਾਨ ਭੀੜ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ।
ਪੁਲਿਸ ਨੇ ਰਾਂਚੀ ਵਿਚ ਪ੍ਰਦਰਸ਼ਨਕਾਰੀਆਂ ਵਿਰੁੱਧ ਪਾਣੀ ਦੀਆਂ ਤੋਪਾਂ ਦੀ ਵਰਤੋਂ ਵੀ ਕੀਤੀ। ਲਾਠੀਚਾਰਜ ਵਿਚ ਜ਼ਖਮੀ ਹੋਏ ਇਕ ਵਿਦਿਆਰਥੀ ਪ੍ਰਦਰਸ਼ਨਕਾਰੀ ਵਿਕਰਮ ਕੁਮਾਰ ਨੇ ਕਿਹਾ, "ਹੇਮੰਤ ਸੋਰੇਨ ਜੀ, ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸੀ। ਅਸੀਂ ਕੋਈ ਗਾਲ੍ਹਾਂ ਵੀ ਨਹੀਂ ਕੱਢੀਆਂ। ਅਚਾਨਕ, ਪੁਲਿਸ ਨੇ ਲਾਠੀਚਾਰਜ ਕੀਤਾ। ਇਹ ਚੰਗਾ ਨਹੀਂ ਹੈ।"
ਪ੍ਰੀਖਿਆਵਾਂ ਅਤੇ ਭਰਤੀ ਪ੍ਰਕਿਰਿਆ ਵਿਚ ਕਥਿਤ ਬੇਨਿਯਮੀਆਂ ਵਿਰੁੱਧ ਜੇਪੀਐਸਸੀ-ਜੇਐਸਐਸਸੀ ਸੁਧਾਰ ਮੋਰਚਾ ਦੀ ਅਗਵਾਈ ਵਿਚ ਮਾਰਚ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥੀ ਪ੍ਰਦਰਸ਼ਨਕਾਰੀ ਰਾਂਚੀ ਵਿਚ ਵਿਧਾਨ ਸਭਾ ਦੇ ਨੇੜੇ ਇਕੱਠੇ ਹੋਏ। ਝਾਰਖੰਡ ਲੋਕਤੰਤਰਿਕ ਕ੍ਰਾਂਤੀਕਾਰੀ ਮੋਰਚਾ (ਜੇਐਲਕੇਐਮ) ਦੇ ਨੇਤਾ ਦੇਵੇਂਦਰ ਨਾਥ ਮਹਤੋ ਵੀ 'ਵਿਧਾਨ ਸਭਾ ਘਿਰਾਓ' ਮਾਰਚ ਵਿਚ ਸ਼ਾਮਲ ਹੋਏ ਅਤੇ ਕਿਹਾ ਕਿ ਰਾਜ ਸਰਕਾਰ ਨੂੰ "ਵਿਦਿਆਰਥੀਆਂ ਦੀਆਂ ਮੰਗਾਂ ਸੁਣਨੀਆਂ ਪੈਣਗੀਆਂ।"

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨਾਲ ਹੋਈ ਮੁੱਠਭੇੜ ਵਿਚ ਵਿਚ ਫਿਰੋਤੀਆਂ ਮੰਗਣ ਵਾਲਾ ਜ਼ਖ਼ਮੀਂ ਅਗਲੀ ਖ਼ਬਰ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਵਿਚ ਇਕ ਨੌਜਵਾਨ ਦੀ ਮੌਤ
Ad Position 24