10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੁਲਿਸ ਨਾਲ ਹੋਈ ਮੁੱਠਭੇੜ ਵਿਚ ਵਿਚ ਫਿਰੋਤੀਆਂ ਮੰਗਣ ਵਾਲਾ ਜ਼ਖ਼ਮੀਂ

ਤਰਨਤਾਰਨ, 10 ਅਗਸਤ (ਹਰਿੰਦਰ ਸਿੰਘ) - ਤਰਨਤਾਨ ਦੇ ਕਸਬਾ ਸਰਹਾਲੀ ਵਿਖੇ ਫਿਰੌਤੀ ਦੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਅਤੇ ਪੁਲਿਸ ਦਰਮਿਆਨ ਹੋਈ ਮੁੱਠਭੇੜ ਵਿਚ ਵਿਚ ਫਿਰੋਤੀ ਮੰਗਣ ਵਾਲਾ ਵਿਅਕਤੀ ਜ਼ਖ਼ਮੀਂ ਹੋ ਗਿਆ। ਇਸ ਸੰਬੰਧੀ ਐਸ.ਐਸ.ਪੀ. ਸੁਰਿੰਦਰ...

Ad Position 21
No active advertisement
ਅਜੀਤ ਡੈਸਕ 10-08-2026

ਤਰਨਤਾਰਨ, 10 ਅਗਸਤ (ਹਰਿੰਦਰ ਸਿੰਘ) - ਤਰਨਤਾਨ ਦੇ ਕਸਬਾ ਸਰਹਾਲੀ ਵਿਖੇ ਫਿਰੌਤੀ ਦੇ ਮਾਮਲੇ ਵਿਚ ਲੋੜੀਂਦੇ ਵਿਅਕਤੀ ਅਤੇ ਪੁਲਿਸ ਦਰਮਿਆਨ ਹੋਈ ਮੁੱਠਭੇੜ ਵਿਚ ਵਿਚ ਫਿਰੋਤੀ ਮੰਗਣ ਵਾਲਾ ਵਿਅਕਤੀ ਜ਼ਖ਼ਮੀਂ ਹੋ ਗਿਆ। ਇਸ ਸੰਬੰਧੀ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਅਤੇ ਘਰਿਆਲੀ ਪੁਲਿਸ ਮਾੜੇ ਅਨਸਰਾਂ ਦੀ ਭਾਲ ਵਿਚ ਇਲਾਕੇ ਵਿਚ ਮੌਜ਼ੂਦ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਇਕ ਸ਼ੱਕੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਦੌਰਾਨ ਉਹ ਡਿੱਗ ਪਿਆ। ਪੁਲਿਸ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਜਵਾਬੀ ਕਾਰਵਾਈ ਵਿਚ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੇ 2 ਗੋਲੀਆਂ ਲੱਗੀਆਂ। ਜ਼ਖ਼ਮੀ ਹਾਲਤ ਵਿਚ ਉਸ ਨੂੰ ਤੁਰੰਤ ਤਰਨਤਾਰਨ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਅਨੁਸਾਰ ਨਾਲ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਜਤਿੰਦਰ ਉਰਫ਼ ਅਜੇ ਵਜੋਂ ਹੋਈ ਹੈ ਜੋ ਕਿ ਫਿਰੌਤੀ ਦੀਆਂ ਕਈ ਵਾਰਦਾਤਾਂ ਤੇ ਹੋਰ ਵੱਖ ਵੱਖ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਸੀ। ਹੋਰ ਕਈ ਥਾਵਾਂ 'ਤੇ ਉਸ ਨੇ ਗੋਲੀਆਂ ਵੀ ਚਲਾਈਆਂ ਸਨ। ਪੁਲਿਸ ਵਲੋਂ ਇਸ ਬਾਰੇ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਕਾਰ ਸਵਾਰ ਝਪਟਮਾਰ ਮਹਿਲਾ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਝਪਟ ਕੇ ਫਰਾਰ ਅਗਲੀ ਖ਼ਬਰ ਝਾਰਖੰਡ - ਵਿਧਾਨ ਸਭਾ ਘਿਰਾਓ' ਮਾਰਚ ਦੌਰਾਨ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਲਾਠੀਚਾਰਜ
Ad Position 24