ਬੀਣੇਵਾਲ (ਹੁਸ਼ਿਆਰਪੁਰ), 7 ਅਗਸਤ (ਬੈਜ ਚੌਧਰੀ)- ਪਿੰਡ ਮੈਹਿੰਦਵਾਣੀ ਵਿਚ ਹਿਮਾਚਲ ਪ੍ਰਦੇਸ਼ ਦੀ ਹਦ ਨਾਲ ਝੁੱਗੀਆਂ ਬਣਾ ਕੇ ਰਹਿ ਰਹੇ ਮਜ਼ਦੂਰ ਸੁਨੀਲ ਕੁਮਾਰ ਵਲੋ ਆਪਣੀ ਪਤਨੀ ਮੁੰਨੀ ਦੇਵੀ (30) ਦਾ ਗਲਾ ਘੁੱਟ ਕੇ ਹੱਤਿਆ ਕਰਨ ਦਾ ਸਮਾਚਾਰ ਹੈ। ਮ੍ਰਿਤਕਾ ਦੀ ਭੈਣ ਪਿੰਕੀ ਦੇਵੀ ਨੇ ਦੱਸਿਆ ਕਿ ਸੁਨੀਲ ਕੁਮਾਰ ਤੇ ਮੁੰਨੀ ਦੇਵੀ ਕਰੀਬ ਇਕ ਮਹੀਨਾ ਪਹਿਲਾਂ ਹੀ ਇੱਥੇ ਆਏ ਸਨ।
ਉਹ ਪਿੰਡ ਹਰਪਾਲ ਜ਼ਿਲ੍ਹਾ ਮੁੰਡੇਲ ਬਿਹਾਰ ਦੇ ਰਹਿਣ ਵਾਲੇ ਸਨ। ਬੀਤੀ ਰਾਤ ਪਤੀ ਪਤਨੀ ਵਿਚ ਝਗੜਾ ਵੀ ਹੋਇਆ ਸੀ। ਜਿਸ ਤੋਂ ਬਾਅਦ ਸੁਨੀਲ ਕੁਮਾਰ ਹੱਤਿਆ ਕਰਕੇ ਫ਼ਰਾਰ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।