ਕਪੂਰਥਲਾ, 4 ਅਗਸਤ (ਅਮਨਜੋਤ ਸਿੰਘ ਵਾਲੀਆ)- ਮੁਹੱਲਾ ਤਰਲੋਕੀ ਨਾਥ ਵਿਖੇ ਲਗਭਗ ਇਕ ਸਾਲ ਦੀ ਬੱਚੀ ਦੀ ਪਾਣੀ ਵਿਚ ਡੁੱਬ ਕੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਖੁਸ਼ੀ ਪੁੱਤਰੀ ਰਵੀ ਮਾਹਤੋ ਵਾਸੀ ਤਰਲੋਕੀ ਨਾਥ ਮੁਹੱਲਾ ਜੋ ਕਿ ਘਰ ਵਿਚ ਖੇਡ ਰਹੀ ਸੀ ਤੇ ਅਚਾਨਕ ਪਾਣੀ ਵਾਲੀ ਬਾਲਟੀ ਵਿਚ ਡਿੱਗ ਗਈ, ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਿਆਂਦਾ, ਜਿੱਥੇ ਡਿਊਟੀ ਡਾਕਟਰ ਸਾਹਿਲ ਗਰਗ ਵਲੋਂ ਉਸ ਦੀ ਜਾਂਚ ਕੀਤੀ ਗਈ ਤਾਂ ਬੱਚੀ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਤਾਜ਼ਾ ਖ਼ਬਰਾਂ
Free
ਪਾਣੀ ਵਿਚ ਡੁੱਬਣ ਕਾਰਨ ਇਕ ਸਾਲਾਂ ਬੱਚੀ ਦੀ ਹੋਈ ਮੌਤ
ਕਪੂਰਥਲਾ, 4 ਅਗਸਤ (ਅਮਨਜੋਤ ਸਿੰਘ ਵਾਲੀਆ)- ਮੁਹੱਲਾ ਤਰਲੋਕੀ ਨਾਥ ਵਿਖੇ ਲਗਭਗ ਇਕ ਸਾਲ ਦੀ ਬੱਚੀ ਦੀ...
ਅਜੀਤ ਡੈਸਕ
04-08-2026