05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਿਵਲ ਹਸਪਤਾਲ ਕੋਲ ਵਾਪਰਿਆ ਹਾਦਸਾ

ਮਾਛੀਵਾੜਾ ਸਾਹਿਬ (ਲੁਧਿਆਣਾ), 4 ਅਗਸਤ (ਮਨੋਜ ਕੁਮਾਰ)- ਸ਼ਹਿਰ ਵਿਚ ਲਗਾਤਾਰ ਬੇਲਗਾਮ ਰਫ਼ਤਾਰ ਵਿਚ..

Ad Position 21
No active advertisement
ਅਜੀਤ ਡੈਸਕ 04-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 4 ਅਗਸਤ (ਮਨੋਜ ਕੁਮਾਰ)- ਸ਼ਹਿਰ ਵਿਚ ਲਗਾਤਾਰ ਬੇਲਗਾਮ ਰਫ਼ਤਾਰ ਵਿਚ ਇਸ ਕਦਰ ਵਾਧਾ ਹੋ ਰਿਹਾ ਹੈ ਕਿ ਆਮ ਮੁਹੱਲਿਆਂ ਵਿਚ ਵੀ ਵਹੀਕਲ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਵਾਪਰੇ ਅਜਿਹੇ ਇਕ ਹਾਦਸੇ ਵਿਚ ਵੀ ਮੋਟਰਸਾਈਕਲ ਸਵਾਰ ਦੀ ਤੇਜ਼ ਰਫ਼ਤਾਰ ਦੇਖਣ ਨੂੰ ਮਿਲੀ ਜਿਸਨੇ ਸਿੱਧਾ ਆਪਣਾ ਮੋਟਰਸਾਈਕਲ ਗਨੀ ਖਾ ਨਬੀ ਖਾ ਗੇਟ ਤੋ ਆ ਰਹੀ ਗੱਡੀ ਵਿਚ ਜਾ ਮਾਰਿਆ।

ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਇਸ ਵਿਚ ਮੋਟਰਸਾਈਕਲ ਸਵਾਰ ਦੇ ਮਾਮੂਲੀ ਸੱਟ ਆਈ ਪਰ ਉਸਦਾ ਮੋਟਰਸਾਈਕਲ ਕਾਫੀ ਟੁੱਟ ਗਿਆ ਅਸਲ ਵਿਚ ਇਸ ਰੋਡ ਤੇ ਬਿਨ੍ਹਾਂ ਕਿਸੇ ਭੈਅ ਡਰ ਤੋਂ ਵਾਹਨ ਚਾਲਕ ਬੇਹੱਦ ਤੇਜ਼ ਰਫ਼ਤਾਰ ਨਾਲ ਵਹੀਕਲ ਚਲਾਉਂਦੇ ਨਜ਼ਰ ਆ ਜਾਣਗੇ ਪਰ ਅਫ਼ਸੋਸ ਕੁੱਝ ਸਕਿੰਟਾਂ ਦੀ ਦੂਰੀ ਤੇ ਪੈਂਦੇ ਪੁਲਿਸ ਨਾਕੇ ਦਾ ਖੋਫ਼ ਵੀ ਅਜਿਹੇ ਵਾਹਨ ਚਾਲਕਾਂ ਦੀ ਬੇਲਗਾਮ ਰਫ਼ਤਾਰ ਨੂੰ ਰੋਕਣ ਵਿਚ ਅਸਮਰਥ ਹੈ।

Ad Position 22
No active advertisement
ਪਿਛਲੀ ਖ਼ਬਰ ਐੱਲ.ਏ.ਡੀ.ਸੀ. ਪ੍ਰਣਾਲੀ ਵਾਪਸ ਲੈਣ ਦੇ ਭਰੋਸੇ ਮਗਰੋਂ ਫ਼ਿਰੋਜ਼ਪੁਰ ਬਾਰ ਵਲੋਂ ਢੋਲ ਵਜਾ ਕੇ ਮਨਾਇਆ ਜਿੱਤ ਦਾ ਜਸ਼ਨ ਅਗਲੀ ਖ਼ਬਰ ਜੇਸੀਟੀ ਮਿੱਲ ਦੇ ਮਜ਼ਦੂਰਾਂ ਨੂੰ ਇਨਸਾਫ਼ ਦਿਵਾਉਣ ਲਈ ਵਿਧਾਨ ਸਭਾ ’ਚ ਧਾਲੀਵਾਲ ਨੇ ਚੁੱਕੀ ਆਵਾਜ਼
Ad Position 24
No active advertisement