03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਖੇਤਾਂ ਵਿਚੋ ਮੋਟਰਾਂ ਦੇ ਨਾਲ ਨਾਲ ਟਰਾਂਸਫਾਰਮਰ ਵੀ ਚੋਰੀ

ਮਾਛੀਵਾੜਾ ਸਾਹਿਬ (ਲੁਧਿਆਣਾ), 3 ਅਗਸਤ (ਮਨੋਜ ਕੁਮਾਰ) - ਪਹਿਲਾਂ ਖੇਤਾਂ ਵਿਚੋ ਮੋਟਰਾਂ ਦਾ ਚੋਰੀ ਹੋਣਾ ਆਮ ਸੀ ਪਰ ਹੁਣ ਖੰਭਿਆਂ 'ਤੇ ਲੱਗੇ ਟਰਾਂਫਾਰਮਰ ਵੀ ਚੋਰੀ ਹੋਣ ਨਾਲ ਕਿਸਾਨਾਂ ਨੂੰ ਨਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਟਰਾਸਫਾਰਮਰ...

Ad Position 21
No active advertisement
ਅਜੀਤ ਡੈਸਕ 03-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 3 ਅਗਸਤ (ਮਨੋਜ ਕੁਮਾਰ) - ਪਹਿਲਾਂ ਖੇਤਾਂ ਵਿਚੋ ਮੋਟਰਾਂ ਦਾ ਚੋਰੀ ਹੋਣਾ ਆਮ ਸੀ ਪਰ ਹੁਣ ਖੰਭਿਆਂ 'ਤੇ ਲੱਗੇ ਟਰਾਂਸਫਾਰਮਰ ਵੀ ਚੋਰੀ ਹੋਣ ਨਾਲ ਕਿਸਾਨਾਂ ਨੂੰ ਨਵੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਟਰਾਂਸਫਾਰਮਰ ਪਿੰਡ ਰੱਤੀਪੁਰ ਲਿੰਕ ਰੋਡ ਤੇ  ਕਿਸਾਨ ਸਵਰਨ ਸਿੰਘ ਗਿੱਲ ਦੇ ਖੇਤਾ ਵਿਚੋ ਚੋਰੀ ਹੋ ਗਿਆ। ਪਾਵਰਕਾਮ ਅਧੀਨ ਲੱਗੇ ਇਸ ਟਰਾਂਸਫਾਰਮਰ ਵਿਚੋ ਚੋਰ ਕੀਮਤੀ ਤਾਂਬਾ ਤੇ ਹੋਰ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਗਏ ਜਦੋਂ ਕਿ ਇਸ ਵਿਚੋਂ ਨਿਕਲਿਆ ਕੈਮੀਕਲ ਖੇਤਾ ਵਿਚ ਫੈਲ ਗਿਆ ਤੇ ਕਾਫੀ ਹਿੱਸੇ ਵਿਚ ਖੜੀ ਝੋਨੇ ਦੀ ਫ਼ਸਲ ਖ਼ਤਮ ਹੋ ਗਈ। ਹਾਲਕਿ ਟਰਾਂਸਫਾਰਮਰ ਚੋਰੀ ਦਾ ਇਹ ਮਾਮਲਾ 15 ਦਿਨਾਂ ਵਿਚ ਦੂਸਰੀ ਵਾਰ ਹੈ। ਸਵਰਨ ਸਿੰਘ ਨੇ ਪੁਲਿਸ ਪੑਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਰਾਤ ਸਮੇਂ ਪੁਲਿਸ ਦੀ ਗਸ਼ਤ ਨੂੰ ਵਧਾਵੇ ਤਾਂ ਕਿ ਅਜਿਹੇ ਨੁਕਸਾਨ ਤੋ ਬੱਚਿਆਂ ਜਾਂ ਸਕੇ।

Ad Position 22
No active advertisement
ਪਿਛਲੀ ਖ਼ਬਰ ਬਿਹਾਰ : ਬਾਂਕੀਪੁਰ ਉਪ ਚੋਣ ਦੇ ਨਤੀਜਿਆਂ ਵਿਚ ਜਨ ਸੁਰਾਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਅੱਗੇ ਅਗਲੀ ਖ਼ਬਰ ਪੁਣਛ - ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕੀ
Ad Position 24
No active advertisement