ਬਾਂਕੀਪੁਰ (ਬਿਹਾਰ), 3 ਅਗਸਤ (ਮਨੋਜ ਕੁਮਾਰ) - ਬਿਹਾਰ 'ਚ ਬਾਂਕੀਪੁਰ ਉਪ ਚੋਣ ਦੇ ਨਤੀਜਿਆਂ ਵਿਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਜਨ ਸੁਰਾਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਅੱਗੇ ਚੱਲ ਰਹੇ ਹਨ। ਚੋਣ ਕਮਿਸ਼ਨਅਨੁਸਾਰ, ਬਾਂਕੀਪੁਰ ਸੀਟ 'ਤੇ ਕੁੱਲ 31 ਦੌਰ ਦੀ ਗਿਣਤੀ ਹੋਣੀ ਹੈ ਅਤੇ ਗਿਣਤੀ ਦਾ ਦੂਜਾ ਦੌਰ ਹੁਣੇ ਹੀ ਸਮਾਪਤ ਹੋਇਆ ਹੈ, ਜਿਸ ਵਿੱਚ ਪ੍ਰਸ਼ਾਂਤ ਕਿਸ਼ੋਰ ਅੱਗੇ ਹਨ।
ਪ੍ਸ਼ਾਂਤ ਕਿਸ਼ੋਰ ਨੂੰ 3,795 ਵੋਟਾਂ ਮਿਲੀਆਂ, ਜਦੋਂ ਕਿ ਨੀਰਜ ਕੁਮਾਰ ਨੂੰ 2,634 ਵੋਟਾਂ ਮਿਲੀਆਂ। ਇਸ ਨਾਲ ਉਹ 1,161 ਵੋਟਾਂ ਨਾਲ ਅੱਗੇ ਹਨ, ਜਦੋਂ ਕਿ ਆਰਜੇਡੀ ਦੀ ਰੇਖਾ ਕੁਮਾਰੀ ਤੀਜੇ ਸਥਾਨ 'ਤੇ ਹੈ। ਬਾਂਕੀਪੁਰ ਸੀਟ ਪਟਨਾ ਦੇ ਸ਼ਹਿਰੀ ਖੇਤਰ ਵਿਚ ਸਥਿਤ ਹੈ ਅਤੇ ਇਸਨੂੰ ਭਾਜਪਾ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਹੈ।
ਬਾਂਕੀਪੁਰ ਦੇ ਨਾਲ, ਮੱਧ ਪ੍ਰਦੇਸ਼ ਦੀ ਦਤੀਆ ਵਿਧਾਨ ਸਭਾ ਸੀਟ ਅਤੇ ਗੁਜਰਾਤ ਦੀ ਮੰਜਲਪੁਰ ਵਿਧਾਨ ਸਭਾ ਸੀਟ ਦੇ ਨਤੀਜੇ ਅੱਜ ਐਲਾਨੇ ਜਾਣਗੇ। ਇਨ੍ਹਾਂ ਸੀਟਾਂ ਲਈ ਵੋਟਿੰਗ 30 ਜੁਲਾਈ ਨੂੰ ਹੋਈ ਸੀ।
ਤਾਜ਼ਾ ਖ਼ਬਰਾਂ
Free
ਬਿਹਾਰ : ਬਾਂਕੀਪੁਰ ਉਪ ਚੋਣ ਦੇ ਨਤੀਜਿਆਂ ਵਿਚ ਜਨ ਸੁਰਾਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਅੱਗੇ
ਬਾਂਕੀਪੁਰ (ਬਿਹਾਰ), 3 ਅਗਸਤ (ਮਨੋਜ ਕੁਮਾਰ) - ਬਿਹਾਰ 'ਚ ਬਾਂਕੀਪੁਰ ਉਪ ਚੋਣ ਦੇ ਨਤੀਜਿਆਂ ਵਿਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਜਨ ਸੁਰਾਜ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਅੱਗੇ ਚੱਲ ਰਹੇ ਹਨ। ਚੋਣ ਕਮਿਸ਼ਨਅਨੁਸਾਰ, ਬਾਂਕੀਪੁਰ ਸੀਟ ...
ਅਜੀਤ ਡੈਸਕ
03-08-2026