07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪਿੰਡ ਬਾਜੀਦਪੁਰ ਦੀ ਮਹਿਲਾ ਸਰਪੰਚ ਮੁਅੱਤਲ ਅਤੇ ਬੀ. ਡੀ. ਪੀ. ਓ. ਤੇ ਪੰਚਾਇਤ ਸਕੱਤਰ ਵਿਰੁੱਧ ਅਨੁਸਾਸ਼ਨੀ ਕਾਰਵਾਈ ਦੀ ਮਹਿਕਮੇ ਨੂੰ ਹਦਾਇਤ

ਫਿਰੋਜ਼ਪੁਰ, 30 ਜੁਲਾਈ (ਕੁਲਬੀਰ ਸਿੰਘ ਸੋਢੀ)- ਹਲਕਾ ਦਿਹਾਤੀ ਦੇ ਬਲਾਕ ਘੱਲਖੁਰਦ ਅਧੀਨ ਆਉਂਦੇ...

Ad Position 21
No active advertisement
ਅਜੀਤ ਡੈਸਕ 30-07-2026

ਫਿਰੋਜ਼ਪੁਰ, 30 ਜੁਲਾਈ (ਕੁਲਬੀਰ ਸਿੰਘ ਸੋਢੀ)- ਹਲਕਾ ਦਿਹਾਤੀ ਦੇ ਬਲਾਕ ਘੱਲਖੁਰਦ ਅਧੀਨ ਆਉਂਦੇ ਪਿੰਡ ਬਾਜੀਦਪੁਰ ਦੀ ਗ੍ਰਾਮ ਪੰਚਾਇਤ ਦੀ ਮਹਿਲਾ ਸਰਪੰਚ ਪਰਮਿੰਦਰ ਰਾਣੀ ਨੂੰ ਪੰਚਾਇਤੀ ਵਿਭਾਗ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ l ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮਹਿਲਾ ਸਰਪੰਚ ਪਰਮਿੰਦਰ ਰਾਣੀ ਤੇ ਪਿੰਡ ਦੇ ਗਰਾਉਂਡ ਦੀ ਚਾਰਦੀਵਾਰੀ ਬਿਨਾਂ ਕਿਸੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਅਤੇ ਮੰਜੂਰੀ ਤੋਂ ਢਾਹੇ ਜਾਣ ਦੇ ਦੋਸ਼ ਲੱਗੇ ਸਨ l

ਜਿਸ ਤਹਿਤ ਦੋਸ਼ ਸਾਬਿਤ ਹੋਣ ਤੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 (4) ਅਧੀਨ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਇਤੀ ਵਿਭਾਗ ਵਲੋਂ ਮੁਅੱਤਲ ਕਰ ਦਿਤਾ ਗਿਆ ਹੈ l ਇਸਦੇ ਨਾਲ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਇਤੀ ਵਿਭਾਗ ਵਲੋਂ ਘੱਲਖੁਰਦ ਦੇ ਬੀ. ਡੀ. ਪੀ. ਓ. ਲਖਬੀਰ ਸਿੰਘ ਬੁੱਟਰ ਅਤੇ ਪਿੰਡ ਬਾਜੀਦਪੁਰ ਦੇ ਪੰਚਾਇਤ ਸਕੱਤਰ ਸਿਮਰਨਜੀਤ ਸਿੰਘ ਵਿਰੁੱਧ ਅਨੁਸਾਸ਼ਨੀ ਕਾਰਵਾਈ ਦੀ ਮਹਿਕਮੇ ਨੂੰ ਹਦਾਇਤ ਕੀਤੀ ਗਈ ਹੈ l

Ad Position 22
No active advertisement
ਪਿਛਲੀ ਖ਼ਬਰ ਬਿਮਾਰ ਹਥਣੀ ਨੂੰ ਇਲਾਜ ਲਈ ਛੱਤਬੀੜ ਚਿੜੀਆਘਰ ਭੇਜਿਆ ਅਗਲੀ ਖ਼ਬਰ ਫ਼ਗਵਾੜਾ ’ਚ ਦਿਨ ਦਿਹਾੜੇ ਦਾਤਰ ਦੀ ਨੌਕ ’ਤੇ ਮੋਟਰਸਾਈਕਲ ਖੋਹਿਆ
Ad Position 24