28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਭੁਲੱਥ ਦੀ ਧਰਤੀ ’ਤੇ ਦੋ ਦਿਨਾਂ ਖੇਡਾਂ ਤੇ ਸੱਭਿਆਚਾਰ ਦਾ ਮਹਾਂ ਕੁੰਭ ਅੱਜ ਤੋਂ

ਭੁਲੱਥ, 27 ਨਵੰਬਰ (ਮਨਜੀਤ ਸਿੰਘ ਰਤਨ)-ਪੰਜਾਬ ਦੀ ਰਵਾਇਤੀ ਅਤੇ ਮਕਬੂਲ ਖੇਡ ਖੋ-ਖੋ ਨੂੰ ਪ੍ਰਫੱੁਲਿਤ ਕਰਨ ਅਤੇ ਨੌਜਵਾਨ ਪੀਡ਼੍ਹੀ ਨੂੰ ਖੇਡ ਮੈਦਾਨਾਂ ਨਾਲ ਜੋਡ਼ਨ ਦੇ ਉਦੇਸ਼ ਨਾਲ ਕਪੂਰਥਲਾ ਡਿਸਟ੍ਰਿਕਟ ਖੋ-ਖੋ ਐਸੋਸੀਏਸ਼ਨ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਵੱਲੋਂ ਸਾਬਕਾ ਖੋ-ਖੋ ਖਿਡਾਰੀਆਂ ਅਤੇ ਪ੍ਰਵਾਸੀ ਭਾਰਤੀਆਂ (ਐਨ.

Ad Position 21
No active advertisement
ਅਜੀਤ ਡੈਸਕ 28-11-2026
ਭੁਲੱਥ, 27 ਨਵੰਬਰ (ਮਨਜੀਤ ਸਿੰਘ ਰਤਨ)-ਪੰਜਾਬ ਦੀ ਰਵਾਇਤੀ ਅਤੇ ਮਕਬੂਲ ਖੇਡ ਖੋ-ਖੋ ਨੂੰ ਪ੍ਰਫੱੁਲਿਤ ਕਰਨ ਅਤੇ ਨੌਜਵਾਨ ਪੀਡ਼੍ਹੀ ਨੂੰ ਖੇਡ ਮੈਦਾਨਾਂ ਨਾਲ ਜੋਡ਼ਨ ਦੇ ਉਦੇਸ਼ ਨਾਲ ਕਪੂਰਥਲਾ ਡਿਸਟ੍ਰਿਕਟ ਖੋ-ਖੋ ਐਸੋਸੀਏਸ਼ਨ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਵੱਲੋਂ ਸਾਬਕਾ ਖੋ-ਖੋ ਖਿਡਾਰੀਆਂ ਅਤੇ ਪ੍ਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਦੇ ਵਿਸ਼ੇਸ਼ ਸਹਿਯੋਗ ਨਾਲ ਸਵ. ਲਖਵਿੰਦਰ ਖੰਨਾ ਦੀ ਨਿੱਘੀ ਯਾਦ ਨੂੰ ਸਮਰਪਿਤ 57ਵੀਂ ਸੀਨੀਅਰ ਸਟੇਟ ਖੋ-ਖੋ (ਲਡ਼ਕੇ ਅਤੇ ਲਡ਼ਕੀਆਂ) ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਇਹ ਦੋ-ਰੋਜ਼ਾ ਖੇਡ ਮਹਾਂ ਕੁੰਭ ਅੱਜ ਅਤੇ ਕੱਲ੍ਹ 28 ਅਤੇ 29 ਨਵੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੇ ਵਿਸ਼ਾਲ ਖੇਡ ਗਰਾਊਂਡ ਵਿਖੇ ਪੂਰੇ ਜਾਹੋ-ਜਲਾਲ ਨਾਲ ਕਰਵਾਇਆ ਜਾਵੇਗਾ। ਇਸ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਅੱਜ 28 ਨਵੰਬਰ ਨੂੰ ਭਾਰਤੀ ਹਾਕੀ ਟੀਮ ਦੇ ਸਾਬਕਾ ਸਟਾਰ ਖਿਡਾਰੀ, ਓਲੰਪੀਅਨ ਅਤੇ ਅਰਜੁਨ ਐਵਾਰਡੀ ਰੁਪਿੰਦਰਪਾਲ ਸਿੰਘ (ਪੀ.ਸੀ.ਐੱਸ.), ਐੱਸ.ਡੀ.ਐੱਮ. ਭੁਲੱਥ ਆਪਣੇ ਕਰ-ਕਮਲਾਂ ਨਾਲ ਕਰਨਗੇ ਜਦਕਿ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਐਸੋਸੀਏਸ਼ਨ ਦੇ ਜ਼ਿਲ੍ਹਾ ਜਨਰਲ ਸਕੱਤਰ ਸਟੇਟ ਐਵਾਰਡੀ ਮਾਸਟਰ ਦਿਨੇਸ਼ ਸ਼ਰਮਾ, ਸਬ-ਇੰਸਪੈਕਟਰ ਰਕੇਸ਼ ਕੁਮਾਰ (ਥਾਣਾ ਮੁਖੀ ਜਲੰਧਰ) ਪ੍ਰਧਾਨ ਸੁਦੇਸ਼ ਸਿੱਧੂ ਅਤੇ ਦਲਜੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਵੱਡੇ ਇਨਾਮ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਲਡ਼ਕਿਆਂ ਦੇ ਵਰਗ ਵਿਚ ’ਬੈੱਸਟ ਪਲੇਅਰ’ ਚੁਣੇ ਜਾਣ ਵਾਲੇ ਖਿਡਾਰੀ ਨੂੰ ਇਨਾਮ ਵਜੋਂ ਇੱਕ ਨਵਾਂ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਲਡ਼ਕੀਆਂ ਦੇ ਵਰਗ ਵਿਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੀ ’ਬੈੱਸਟ ਖਿਡਾਰਨ’ ਨੂੰ ਨਵੀਂ ਐਕਟਿਵਾ ਸਕੂਟਰੀ ਨਾਲ ਨਿਵਾਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਡ ਮੁਕਾਬਲਿ ਆਂ ਦੇ ਨਾਲ-ਨਾਲ ਦਰਸ਼ਕਾਂ ਦੇ ਮਨੋਰੰਜਨ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ। 28 ਨਵੰਬਰ ਦੀ ਸ਼ਾਮ ਨੂੰ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਰਾਏ ਜੁਝਾਰ ਆਪਣੇ ਚਰਚਿਤ ਗੀਤਾਂ ਰਾਹੀਂ ਸਭਿਆਚਾਰਕ ਰੰਗ ਬੰਨ੍ਹਣਗੇ। ਇਸੇ ਤਰ੍ਹਾਂ ਕੱਲ੍ਹ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ 29 ਨਵੰਬਰ ਨੂੰ ਇਨਾਮ ਵੰਡ ਸਮਾਗਮ ਤੋਂ ਬਾਅਦ ਪੰਜਾਬ ਦੀ ਪ੍ਰਸਿੱਧ ਗਾਇਕਾ ਕੌਰ-ਬੀ ਆਪਣੀ ਸੁਰੀਲੀ ਗਾਇਕੀ ਦੇ ਜਲਵੇ ਬਿਖੇਰੇਗੀ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਤੋਂ ਬਾਅਦ ਤਿੰਨ ਮਹੀਨੇ ਵਿਚ ਫਗਵਾਡ਼ਾ ਨੂੰ ਜ਼ਿਲ੍ਹਾ ਬਣਾਉਣ ਦਾ ਪੂਰਾ ਕਰਨਗੇ ਵਾਅਦਾ... ਅਗਲੀ ਖ਼ਬਰ ਪੰਪ ’ਤੇ ਚੋਰੀ ਕਰਨ ਦੀ ਕੋਸ਼ਿਸ਼ ਕਰਨ ਸੰਬੰਧੀ ਕੇਸ ਦਰਜ
Ad Position 24