ਭੁਲੱਥ ਦੇ ਸਰਕਾਰੀ ਖੇਡ ਸਟੇਡੀਅਮ ਦੀ ਹਾਲਤ ਬਣੀ ਤਰਸਯੋਗ
ਭੁਲੱਥ, 17 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਖੱਸਣ ਰੋਡ ਦੇ ਨਜ਼ਦੀਕ ਬਣਿਆ ਸਰਕਾਰੀ ਖੇਡ ਸਟੇਡੀਅਮ, ਜਿਸਦੀ ਹਾਲਤ ਖ਼ਸਤਾ ਤੇ ਤਰਸਯੋਗ ਬਣੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਭੁਲੱਥ ਵਲੋਂ ਪਹਿਲੀਆਂ ਸਰਕਾਰਾਂ ਦੇ ਰਾਜਕਾਲ ਦੌਰਾਨ ਇਹ ਖੇਡ ਸਟੇਡੀਅਮ ਹੋਂਦ ਵਿੱਚ ਲਿਆਂਦਾ ਗਿਆ ਸੀ , ਸਟੇਡੀਅਮ ਅੰਦਰ ਬਣੀਆਂ ਸਟਰੀਟ ਤੇ ਬੈਠਣ ਵਾਸਤੇ ਪੌਡ਼ੀਆਂ ਵਗੈਰਾ ਚੰਗੀ ਹਾਲਤ ਵਿੱਚ ਤਿਆਰ ਕੀਤੀਆਂ ਗਈਆਂ ਸਨ।
ਭੁਲੱਥ, 17 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਖੱਸਣ ਰੋਡ ਦੇ ਨਜ਼ਦੀਕ ਬਣਿਆ ਸਰਕਾਰੀ ਖੇਡ ਸਟੇਡੀਅਮ, ਜਿਸਦੀ ਹਾਲਤ ਖ਼ਸਤਾ ਤੇ ਤਰਸਯੋਗ ਬਣੀ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਭੁਲੱਥ ਵਲੋਂ ਪਹਿਲੀਆਂ ਸਰਕਾਰਾਂ ਦੇ ਰਾਜਕਾਲ ਦੌਰਾਨ ਇਹ ਖੇਡ ਸਟੇਡੀਅਮ ਹੋਂਦ ਵਿੱਚ ਲਿਆਂਦਾ ਗਿਆ ਸੀ , ਸਟੇਡੀਅਮ ਅੰਦਰ ਬਣੀਆਂ ਸਟਰੀਟ ਤੇ ਬੈਠਣ ਵਾਸਤੇ ਪੌਡ਼ੀਆਂ ਵਗੈਰਾ ਚੰਗੀ ਹਾਲਤ ਵਿੱਚ ਤਿਆਰ ਕੀਤੀਆਂ ਗਈਆਂ ਸਨ। ਸਵੇਰੇ ਸ਼ਾਮ ਲੋਕ ਅਕਸਰ ਸਟੇਡੀਅਮ ਅੰਦਰ ਸੈਰ ਕਰਦੇ ਕਸਰਤ ਕਰਦੇ ਨਜ਼ਰ ਆਉਂਦੇ ਸਨ ਤੇ ਇੱਥੇ ਖੇਡ ਪ੍ਰੇਮੀਆਂ ਤੇ ਖਿਡਾਰੀਆਂ ਵਲੋਂ ਟੂਰਨਾਮੈਂਟ ਵੀ ਕਰਵਾਏ ਜਾਂਦੇ ਸਨ, ਲੇਕਿਨ ਅਫ਼ਸੋਸ ਕੁੱਝ ਸਾਲਾਂ ਤੋਂ ਇਸ ਸਰਕਾਰੀ ਸਟੇਡੀਅਮ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਨਾ ਹੀ ਨਗਰ ਪੰਚਾਇਤ ਭੁਲੱਥ ਵਲੋਂ ਇਸ ਪਾਸੇ ਧਿਆਨ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕਿਸੇ ਖੇਡ ਪ੍ਰੇਮੀ ਜਾਂ ਖੇਡਾਂ ਵਤਨ ਪੰਜਾਬ ਦੀਆਂ ਦਾ ਹੋਕਾ ਦੇਣ ਵਾਲੇ ਇਸ ਸਟੇਡੀਅਮ ਦੀ ਸਾਰ ਲੈਣ ਆਏ ਹਨ। ਗਰਾਊਂਡ ਅੰਦਰ ਘਾਹ ਬੂਟੀ ਵਧ ਕੇ ਸੱਪ ਸਪੋਲੀਆ ਦੀ ਲੁਕਣਗਾਹ ਬਣਦਾ ਜਾ ਰਿਹਾ ਹੈ, ਦੂਜੇ ਪਾਸੇ ਮੇਨ ਸਡ਼ਕ ਤੋਂ ਸਾਈਡ ’ਤੇ ਹੋਣ ਕਰਕੇ ਨਸ਼ਾ ਕਰਨ ਵਾਲੇ ਨਸ਼ਈਆਂ ਦਾ ਵੀ ਅੱਡਾ ਬਣ ਚੁੱਕਿਆ ਹੈ। ਸਟੇਡੀਅਮ ਅੰਦਰ ਲੱਗੀਆਂ ਸਟਰੀਟ ਲਾਈਟਾਂ ਖਰਾਬ ਹੋ ਚੁੱਕੀਆਂ ਹਨ, ਤੇ ਬੈਠਣ ਲਈ ਬਣਾਈਆਂ ਗਈਆਂ ਪੌਡ਼ੀਆਂ ਘਾਹ ਬੂਟੀ ਵਿੱਚ ਦੱਬ ਕੇ ਰਹਿ ਗਈਆਂ ਹਨ । ਮੇਨ ਗੇਟ ’ਤੇ ਲੱਗਾ ਲੋਹੇ ਦਾ ਬੋਰਡ ਜਿਸ ’ਤੇ ਕਿਸੇ ਵਕਤ ਭੁਲੱਥ ਦਾ ਖੇਡ ਸਟੇਡੀਅਮ ਉੱਕਰਿਆ ਹੋਇਆ ਨਜ਼ਰ ਆਉਂਦਾ ਸੀ, ਉਸ ਨੂੰ ਜੰਗਾਲ ਲੱਗ ਕੇ ਸਮਾਪਤ ਹੋ ਚੁੱਕਾ ਹੈ।