18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਇਤਿਹਾਸਕ ਗੁਰੂ ਨਾਨਕ ਲਾਇਬ੍ਰੇਰੀ ਦੇ ਵਿਕਾਸ ਤੇ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋਡ਼-ਡਾ. ਹਰਭਜਨ ਸਿੰਘ

ਕਪੂਰਥਲਾ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਕਿਤਾਬ ਮੰਚ ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਨੇ ਸੁਪਰੀਮ ਕੋਰਟ ਵਲੋਂ ਦਿੱਲੀ ਵਿਚਲੀ 135 ਸਾਲ ਪੁਰਾਣੀ ਸੈਂਟਰਲ ਸਕੱਤਰੇਤ ਲਾਇਬ੍ਰੇਰੀ ਵਿਚ 8.

Ad Position 21
No active advertisement
ਅਜੀਤ ਡੈਸਕ 18-11-2026
ਕਪੂਰਥਲਾ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਕਿਤਾਬ ਮੰਚ ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਨੇ ਸੁਪਰੀਮ ਕੋਰਟ ਵਲੋਂ ਦਿੱਲੀ ਵਿਚਲੀ 135 ਸਾਲ ਪੁਰਾਣੀ ਸੈਂਟਰਲ ਸਕੱਤਰੇਤ ਲਾਇਬ੍ਰੇਰੀ ਵਿਚ 8.5 ਲੱਖ ਕਿਤਾਬਾਂ ਦੀ ਸੁਚਾਰੂ ਤਰੀਕੇ ਨਾਲ ਸੰਭਾਲ ਨਾ ਹੋਣ ’ਤੇ ਕੀਮਤੀ ਪੁਸਤਕਾਂ ਦੇ ਨਸ਼ਟ ਹੋਣ ਸਬੰਧੀ ਪ੍ਰਗਟਾਈ ਚਿੰਤਾ ਦਾ ਸਵਾਗਤ ਕੀਤਾ ਤੇ ਕਿਹਾ ਕਿ ਇਸ ਚਿੰਤਾ ਨੂੰ ਦੇਸ਼ ਦੀਆਂ ਲਾਇਬ੍ਰੇਰੀਆਂ, ਪੁਸਤਕ ਸੱਭਿਆਚਾਰ ਤੇ ਗਿਆਨ ਦੀ ਵਿਰਾਸਤ ਨੂੰ ਬਚਾਉਣ ਲਈ ਇਕ ਮਹੱਤਵਪੂਰਨ ਸੰਦੇਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਿਤਾਬਾਂ ਕੇਵਲ ਕਾਗ਼ਜ਼ਾਂ ’ਤੇ ਉਕਰੇ ਅੱਖਰਾਂ ਦਾ ਸੰਗ੍ਰਹਿ ਨਹੀਂ ਹੁੰਦੀਆਂ, ਸਗੋਂ ਕਿਸੇ ਸਮਾਜ ਦੀਆਂ ਯਾਦਾਂ, ਇਤਿਹਾਸ, ਤਜਰਬਿਆਂ, ਵਿਚਾਰਾਂ ਤੇ ਸੱਭਿਆਚਾਰ ਚੇਤਨਾ ਦੀ ਜਿਉਂਦੀ ਜਾਗਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਉਹ ਗਿਆਨ ਮੰਦਿਰ ਹਨ, ਜਿੱਥੇ ਪੀਡ਼ੀਆਂ ਦੀ ਬੌਧਿਕ ਪੂੰਜੀ ਸੰਭਾਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਵੀ ਇਲਾਕੇ ਦੀ ਬੌਧਿਕ, ਵਿੱਦਿਅਕ ਤੇ ਸਾਹਿਤਕ ਚੇਤਨਾ ਦਾ ਇਕ ਅਹਿਮ ਕੇਂਦਰ ਹੈ ਤੇ ਇਸ ਨੇ ਲੰਮੇ ਸਮੇਂ ਤੋਂ ਵਿਦਿਆਰਥੀਆਂ, ਖੋਜਾਰਥੀਆਂ, ਸਾਹਿਤ ਪ੍ਰੇਮੀਆਂ ਅਤੇ ਆਮ ਪਾਠਕਾਂ ਨੂੰ ਗਿਆਨ ਦੇ ਸਰੋਤਾਂ ਨਾਲ ਜੋਡ਼ਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਸਭ ਕੁੱਝ ਦੇ ਬਾਵਜੂਦ ਵੀ ਇਸ ਲਾਇਬ੍ਰੇਰੀ ਨੂੰ ਕਈ ਬੁਨਿਆਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਰਕਾਰ ਨੂੰ ਲਾਇਬ੍ਰੇਰੀ ਵਾਲੀ ਇਮਾਰਤ ਦੀ ਮੁਰੰਮਤ, ਕਿਤਾਬਾਂ ਦੀ ਵਿਗਿਆਨਕ ਢੰਗ ਨਾਲ ਸੰਭਾਲ, ਪੁਰਾਣੀਆਂ ਅਤੇ ਦੁਰਲੱਭ ਪੁਸਤਕਾਂ ਦੀ ਸੁਰੱਖਿਆ, ਆਧੁਨਿਕ ਫ਼ਰਨੀਚਰ, ਪਾਠਕਾਂ ਲਈ ਬਿਹਤਰ ਬੈਠਣ ਦੀ ਵਿਵਸਥਾ ਤੋਂ ਇਲਾਵਾ ਹੋਰ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋਡ਼ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਲੱਖਾਂ ਦੇ ਦਾਤੇ ਦਾ ਸਾਲਾਨਾ ਸੱਭਿਆਚਾਰਕ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਅਗਲੀ ਖ਼ਬਰ ਬਾਵਾ ਲਾਲਵਾਨੀ ਪਬਲਿਕ ਸਕੂਲ ’ਚ ਕਰਵਾਈ ਸਮਰਥਾ ਵਿਕਾਸ ਵਰਕਸ਼ਾਪ
Ad Position 24