11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਛੱਪਡ਼ਾਂ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਦਲਿਤ ਭਾਈਚਾਰਾ ਜੀਅ ਰਿਹਾ ਹੈ ਨਰਕ ਭਰੀ ਜ਼ਿੰਦਗੀ

ਤਲਵੰਡੀ ਚੌਧਰੀਆਂ, 11 ਨਵੰਬਰ (ਪਰਸਨ ਲਾਲ ਭੋਲਾ)-ਪਿੰਡ ਤਲਵੰਡੀ ਚੌਧਰੀਆਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਰੱਖੇ ਛੱਪਡ਼ਾਂ ’ਤੇ ਕੁੱਝ ਜ਼ਿੰਮੇਵਾਰ ਵਿਅਕਤੀਆਂ ਵਲੋਂ ਨਾਜਾਇਜ਼ ਕਬਜ਼ੇ ਕਰਨ ਕਾਰਨ ਦਲਿਤ ਭਾਈਚਾਰੇ ਨੂੰ ਨਰਕ ਦੀ ਜ਼ਿੰਦਗੀ ਜਿਉਣੀ ਪੈ ਰਹੀ ਹੈ। ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਛੱਪਡ਼ ਸੌਡ਼ੇ ਹੋ ਗਏ ਹਨ।

Ad Position 21
No active advertisement
ਅਜੀਤ ਡੈਸਕ 12-11-2026
ਤਲਵੰਡੀ ਚੌਧਰੀਆਂ, 11 ਨਵੰਬਰ (ਪਰਸਨ ਲਾਲ ਭੋਲਾ)-ਪਿੰਡ ਤਲਵੰਡੀ ਚੌਧਰੀਆਂ ਦੇ ਗੰਦੇ ਪਾਣੀ ਦੇ ਨਿਕਾਸ ਲਈ ਰੱਖੇ ਛੱਪਡ਼ਾਂ ’ਤੇ ਕੁੱਝ ਜ਼ਿੰਮੇਵਾਰ ਵਿਅਕਤੀਆਂ ਵਲੋਂ ਨਾਜਾਇਜ਼ ਕਬਜ਼ੇ ਕਰਨ ਕਾਰਨ ਦਲਿਤ ਭਾਈਚਾਰੇ ਨੂੰ ਨਰਕ ਦੀ ਜ਼ਿੰਦਗੀ ਜਿਉਣੀ ਪੈ ਰਹੀ ਹੈ। ਕਥਿਤ ਤੌਰ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਛੱਪਡ਼ ਸੌਡ਼ੇ ਹੋ ਗਏ ਹਨ। ਗੰਦੇ ਪਾਣੀ ਦਾ ਨਿਕਾਸ ਛੱਪਡ਼ਾਂ ’ਚ ਜਾਣ ਦੀ ਬਜਾਏ ਪਿੰਡ ਦੀਆਂ ਗਲੀਆਂ ਵੱਲ ਆ ਰਿਹਾ ਹੈ। ਮੇਨ ਸਡ਼ਕ ’ਤੇ ਗਲੀ ਵਿਚ ਖਡ਼ੇ ਗੰਦੇ ਪਾਣੀ ਵਿਚ ਮੱਛਰਾਂ ਤੇ ਮੱਖੀਆਂ ਦੀ ਭਰਮਾਰ ਹੈ, ਜੋ ਮਨੁੱਖੀ ਜ਼ਿੰਦਗੀ ਲਈ ਵੱਡੀ ਮੁਸੀਬਤ ਹਨ। ਇਸ ਮੌਕੇ ਸੁੱਚਾ ਸਿੰਘ, ਝੱਬੂ, ਸਾਬੀ, ਕਸ਼ਮੀਰ ਤੇ ਬੂਰੇ ਆਦਿ ਨੇ ਦੱਸਿਆ ਕਿ ਸਾਰਾ ਪਿੰਡ ਸਾਫ਼ ਸੁਥਰਾ ਹੈ, ਪਰ ਸਾਡੀ ਗ਼ਰੀਬਾਂ ਦੀ ਗਲੀ ਵਿਚ ਗੰਦਾ ਪਾਣੀ ਖਡ਼੍ਹਾ ਹੈ, ਦੁਕਾਨਾਂ ਨੂੰ ਆਉਣ ਜਾਣ ਦਾ ਲਾਂਘਾ ਵੀ ਪੂਰੀ ਤਰ੍ਹਾਂ ਬੰਦ ਹੈ। ਜਦੋਂ ਸਰਪੰਚ ਬਲਵਿੰਦਰ ਸਿੰਘ ਲੱਡੂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ। 20-25 ਦਿਨਾਂ ਤੋਂ ਇਸ ਗਲੀ ਵਿਚ ਗੰਦਾ ਪਾਣੀ ਖਡ਼੍ਹਾ ਹੈ, ਕਿਸੇ ਨੇ ਵੀ ਇਸ ਦੀ ਸਾਰ ਨਹੀਂ ਲਈ। ਪ੍ਰਭਾਵਿਤ ਲੋਕਾਂ ਨੇ ਕਿਹਾ ਕਿ ਹੁਣ ਅਸੀਂ ਆਪ ਹੀ ਗੰਦੇ ਪਾਣੀ ਦੇ ਨਿਕਾਸ ਲਈ ਸਡ਼ਕ ਪੁੱਟ ਕੇ ਗੰਦਾ ਪਾਣੀ ਪਾਈਪਾਂ ਵਿਚ ਪਾ ਰਹੇ ਹਾਂ। ਦਲਿਤ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਛੱਪਡ਼ਾਂ ’ਤੇ ਨਾਜਾਇਜ਼ ਕਬਜ਼ੇ ਛਡਾ ਕੇ ਗੰਦੇ ਪਾਣੀ ਦਾ ਸਹੀ ਨਿਕਾਸ ਕੀਤਾ ਜਾਵੇ ਅਤੇ ਸਾਨੂੰ ਬਿਮਾਰੀਆਂ ਤੋਂ ਬਚਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅਨੂਪਮ ਕਲੇਰ ਦੀ ਨਗਰ ਨਿਗਮ ਦੀ ਕਮਿਸ਼ਨਰ ਵਲੋਂ ਕਾਰਗੁਜ਼ਾਰੀ ਬੇਹੱਦ ਮਾਡ਼ੀ ਰਹੀ-ਕਾਂਗਰਸ ਆਗੂ ਅਗਲੀ ਖ਼ਬਰ ਰਸ਼ਪਾਲ ਸਿੰਘ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨਾ ਪਾਰਟੀ ਦਾ ਸਹੀ ਫ਼ੈਸਲਾ-ਵਿੱਕੀ ਜੈਨਪੁਰੀ
Ad Position 24