ਗੁਰੂ ਘਰ ਨਤਮਸਤਕ ਹੋਏ ਸਕੂਲੀ ਬੱਚੇ ਤੇ ਅਧਿਆਪਕ
ਕਰਤਾਰਪੁਰ,7 ਨਵੰਬਰ (ਜਨਕ ਰਾਜ ਗਿੱਲ)-ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਦੇ ਵਿਦਿਆਰਥੀ ਤੇ ਸਕੂਲ ਸਟਾਫ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਉੱਪਲ ਦੇ ਯਤਨਾ ਸਦਕਾ ਜਗਤਾਰ ਸਿੰਘ, ਮੈਡਮ ਗਗਨਪ੍ਰੀਤ ਕੌਰ, ਮੈਡਮ ਅਮਨਦੀਪ ਕੌਰ, ਰਵਿੰਦਰ ਕੌਰ, ਮੈਡਮ ਸੁਮਨਦੀਪ ਕੌਰ ਬੱਚਿਆਂ ਦਾਤਾ ਬੰਦੀ ਛੋੜ ਦਿਵਸ ਦੇ ਪਾਵਨ ਮੌਕੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਪਾਤਿਸ਼ਾਹੀ ਛੇਵੀਂ ਫਗਵਾੜਾ ਵਿਖੇ ਨਤਮਸਤਕ ਹੋਏ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਸਰਬੱਤ ਦਾ ਭਲੇ ਦੀ ਅਰਦਾਸ ਗੁਰੂ ਚਰਨਾਂ ’ਚ ਕੀਤੀ ਅਤੇ ਇਸ ਦਿਵਸ ਦੀ ਖੁਸ਼ੀ ਦੀ ਸਾਂਝ ਪਾਈ ਅਤੇ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀਆਂ ਮੁਬਾਰਕਾਂ ਭੇਟ ਕੀਤੀਆਂ।
ਅਜੀਤ ਡੈਸਕ
08-11-2026