08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਰਕਾਰੀ ਮਿਡਲ ਸਕੂਲ ਚੂਹਡ਼ਵਾਲ ਵਿਚ ਗਰੀਨ ਦੀਵਾਲੀ ਉਤਸਵ ਸੰਬੰਧੀ ਸਮਾਗਮ

ਕਪੂਰਥਲਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਮਿਡਲ ਸਕੂਲ ਚੂਹਡ਼ਵਾਲ ਵਿਚ ਗਰੀਨ ਦੀਵਾਲੀ ਉਤਸਵ ਸਬੰਧੀ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਟੇਟ ਐਵਾਰਡੀ ਮਨਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

Ad Position 21
No active advertisement
ਅਜੀਤ ਡੈਸਕ 08-11-2026
ਕਪੂਰਥਲਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਮਿਡਲ ਸਕੂਲ ਚੂਹਡ਼ਵਾਲ ਵਿਚ ਗਰੀਨ ਦੀਵਾਲੀ ਉਤਸਵ ਸਬੰਧੀ ਇਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਟੇਟ ਐਵਾਰਡੀ ਮਨਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਸਕੂਲ ਦੇ ਪ੍ਰਬੰਧਕਾਂ ਵਲੋਂ ਗਰੀਨ ਦੀਵਾਲੀ ਮਨਾਉਣ ਸਬੰਧੀ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਹਰਿਆ ਭਰਿਆ ਰੱਖਣ ਲਈ ਸਕੂਲ ਵਿਚ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਤੇ ਬਾਅਦ ਵਿਚ ਸਕੂਲ ਦੇ ਸਟਾਫ ਨਾਲ ਸਕੂਲ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ। ਸਕੂਲ ਮੁਖੀ ਰੇਖਾ ਧੀਰ ਨੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਤਨਾਮ ਕੌਰ ਪਰਮਿੰਦਰ ਕੌਰ, ਸਤਿੰਦਰ ਕੌਰ ਜੱਸਲ, ਜਸਵੀਰ ਕੌਰ, ਸੁਖਜੀਤ ਕੁਮਾਰ, ਮਨਜੋਤ ਕੌਰ, ਤਮੰਨਾ, ਸਿਮਰਨਜੀਤ ਕੌਰ, ਜੈਦੀਪ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਣਾ ਵਲੋਂ ਹਲਕੇ ਦੀਆਂ ਸੰਗਤਾਂ ਨੂੰ ਦੀਵਾਲੀ, ਬੰਦੀ ਛੋਡ਼ ਅਤੇ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਅਗਲੀ ਖ਼ਬਰ ਗੁਲਜ਼ਾਰ ਸਿੰਘ ਥਿੰਦ ਵਲੋਂ ਨਗਰ ਪੰਚਾਇਤ ਦੇ ਸਮੂਹ ਕਰਮਚਾਰੀਆਂ ਨੂੰ ਦੀਵਾਲੀ ਦੇ ਤੋਹਫ਼ੇ ਵੰਡੇ
Ad Position 24