08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋਡ਼-ਅਸ਼ੋਕ ਕੁਮਾਰ ਕਾਲਡ਼ਾ ਐਲ.ਆਈ.ਸੀ. ਦੇ ਕੰਪਲੈਕਸ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਗਏ

ਕਪੂਰਥਲਾ, 7 ਨਵੰਬਰ (ਵਿ. ਪ੍ਰ.)

Ad Position 21
No active advertisement
ਖੇਡ ਮੁਕਾਬਲੇ ’ ਚ ਅੰਮ੍ਰਿਤਾ ਪ੍ਰੀਤਮ ਹਾਊਸ ਰਿਹਾ ਜੇਤੂ 08-11-2026
ਕਪੂਰਥਲਾ, 7 ਨਵੰਬਰ (ਵਿ.ਪ੍ਰ.)-ਭਾਰਤ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਬਰਾਂਚ ਕਪੂਰਥਲਾ ਵਿਖੇ ਨਿਗਮ ਦੇ ਸਮੂਹ ਕਰਮਚਾਰੀਆਂ ਵਲੋਂ ਸੀਨੀਅਰ ਬਰਾਂਚ ਮੈਨੇਜਰ ਅਸ਼ੋਕ ਕੁਮਾਰ ਕਾਲਡ਼ਾ ਦੀ ਅਗਵਾਈ ਵਿਚ ਨਿਗਮ ਕੰਪਲੈਕਸ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ। ਇਸ ਮੌਕੇ ਬੋਲਦਿਆਂ ਅਸ਼ੋਕ ਕੁਮਾਰ ਕਾਲਡ਼ਾ ਨੇ ਕਿਹਾ ਕਿ ਦੀਵਾਲੀ ਮੌਕੇ ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਵੱਧ ਰਹੇ ਪ੍ਰਦੂਸ਼ਣ ਰੋਕਣ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਸਹਾਇਕ ਮੈਨੇਜਰ ਰਵੀਪਾਲ ਅਗਰਵਾਲ, ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਦੀਵਾਲੀ ਤੇ ਬੰਦੀ ਛੋਡ਼ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਤੇ ਭਾਰਤ ਜੀਵਨ ਬੀਮਾ ਨਿਗਮ ਵਲੋਂ ਜਾਰੀ ਮੈਡੀਕਲ, ਬੱਚਿਆਂ ਲਈ ਬੱਚਤ ਸਬੰਧੀ ਯੋਜਨਾਵਾਂ ਤੋਂ ਲਾਭ ਪ੍ਰਾਪਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸੁਮਿਤ ਮਾਹਨਾ, ਹਰੀਪਾਲ ਸਿੰਘ, ਦੀਪਕ ਕੁਮਾਰ, ਜਸਵਿੰਦਰ ਸਿੰਘ, ਅਮਿਤ ਕੁਮਾਰ ਸੋਨੀ, ਪਰਮਜੀਤ ਸਿੰਘ, ਅਤਿੰਦਰਪਾਲ ਸਿੰਘ, ਬਲਬੀਰ ਸਿੰਘ ਰਾਣਾ, ਨਰਿੰਦਰਜੀਤ ਸਿੰਘ ਚੰਦੀ ਸਮੇਤ ਸਮੂਹ ਕਰਮਚਾਰੀ ਅਤੇ ਅਧਿਕਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਥਿੰਦ ਵਲੋਂ ਨਗਰ ਪੰਚਾਇਤ ਦੇ ਸਮੂਹ ਕਰਮਚਾਰੀਆਂ ਨੂੰ ਦੀਵਾਲੀ ਦੇ ਤੋਹਫ਼ੇ ਵੰਡੇ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ਮਨਾਈ ਗ੍ਰੀਨ ਦੀਵਾਲੀ
Ad Position 24