200 ਕਿੱਲੋ ਲਾਹਣ ਤੇ ਭੱਠੀ ਦਾ ਸਾਮਾਨ ਬਰਾਮਦ
ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ
ਸੁਭਾਨਪੁਰ, 6 ਨਵੰਬਰ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਐਕਸਾਈਜ਼ ਇੰਸਪੈਕਟਰ ਦੀ ਅਗਵਾਈ ਹੇਠ ਵੱਡੀ ਮਾਤਰਾ ’ਚ ਲਾਹਣ ਤੇ ਭੱਠੀ ਦਾ ਸਮਾਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐਸ.
ਸੁਭਾਨਪੁਰ, 6 ਨਵੰਬਰ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਐਕਸਾਈਜ਼ ਇੰਸਪੈਕਟਰ ਦੀ ਅਗਵਾਈ ਹੇਠ ਵੱਡੀ ਮਾਤਰਾ ’ਚ ਲਾਹਣ ਤੇ ਭੱਠੀ ਦਾ ਸਮਾਨ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐਸ. ਐਚ. ਓ. ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਏ. ਐਸ. ਆਈ. ਮਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਭੈਡ਼ੇ ਪੁਰਸ਼ਾਂ ਦੀ ਤਲਾਸ਼ ’ਚ ਗਸ਼ਤ ਕਰ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਬੂਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਕੋਲ ਪਹੁੰਚੀ ਤਾਂ ਉੱਥੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸਿਮਰਨਪ੍ਰੀਤ ਸਿੰਘ ਮੌਜੂਦ ਸਨ। ਜਿਨ੍ਹਾਂ ਦੀ ਮੌਜੂਦਗੀ ’ਚ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਤੇ ਸੁਰਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਬੂਟ ਦੀ ਜ਼ਮੀਨ ਦੇ ਸਾਹਮਣੇ ਵੇਈਂ ਦੇ ਕਿਨਾਰੇ ਕੇਲਿਆਂ ਦੇ ਦਰੱਖਤਾਂ ਦੇ ਨਜ਼ਦੀਕ ਆਸ- ਪਾਸ ਝਾਡ਼ੀਆਂ ’ਚ ਮਨਜੀਤ ਸਿੰਘ ਪੁੱਤਰ ਤਿਲਕ ਸਿੰਘ, ਸੁੱਖਾ ਸਿੰਘ ਪੁੱਤਰ ਗੱਜਣ ਸਿੰਘ ਤੇ ਬਿੱਲਾ ਪੁੱਤਰ ਮੁਖ਼ਤਿਆਰ ਸਿੰਘ ਸਾਰੇ ਵਾਸੀ ਪਿੰਡ ਬੂਟ ਥਾਣਾ ਸੁਭਾਨਪੁਰ ਤੇ ਦੋ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਵਲੋਂ ਦੇਸੀ ਨਾਜਾਇਜ਼ ਸ਼ਰਾਬ ਕੱਢਣ ਲਈ ਲਾਹਣ ਪਾਈ ਹੋਈ ਹੈ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਭਾਰੀ ਮਾਤਰਾ ’ਚ ਲਾਹਣ ਤੇ ਭੱਠੀ ਦਾ ਸਮਾਨ ਬਰਾਮਦ ਹੋ ਸਕਦਾ ਹੈ। ਪੁਲਿਸ ਪਾਰਟੀ ਨੇ ਮੁਖ਼ਬਰ ਖ਼ਾਸ ਵਲੋਂ ਦੱਸੀ ਜਗ੍ਹਾ ’ਤੇ ਐਕਸਾਈਜ਼ ਇੰਸਪੈਕਟਰ ਸਿਮਰਨਪ੍ਰੀਤ ਸਿੰਘ ਦੀ ਅਗਵਾਈ ਹੇਠ ਜਦੋਂ ਛਾਪੇਮਾਰੀ ਕੀਤੀ ਤਾਂ ਚਾਰ ਲੋਹੇ ਦੇ ਡਰੰਮ ਜੋ ਛੁਪਾ ਕੇ ਰੱਖੇ ਹੋਏ ਸਨ। ਬਰਾਮਦ ਕੀਤੇ ਗਏ। ਜਦੋਂ ਉਨ੍ਹਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਵਿਚੋਂ 40-40 ਕਿੱਲੋ ਲਾਹਣ ਬਰਾਮਦ ਹੋਈ। ਇਸੇ ਤਰ੍ਹਾਂ ਸਰਚ ਦੌਰਾਨ ਇੱਕ ਪਲਾਸਟਿਕ ਦਾ ਡਰੰਮ ਬਰਾਮਦ ਕੀਤਾ ਗਿਆ ਜਿਸ ’ਚੋਂ ਵੀ 40 ਕਿੱਲੋ ਲਾਹਣ ਬਰਾਮਦ ਹੋਈ। ਮੌਕੇ ਤੋਂ ਇਕ ਲੋਹੇ ਦਾ ਖ਼ਾਲੀ ਡਰੰਮ, ਇਕ ਸਿਲਵਰ ਦਾ ਵੱਡਾ ਪਤੀਲਾ, ਇਕ ਸਿਲਵਰ ਦਾ ਸਪੀਕਰ, ਨਾਲੀ, ਚੱਪਣੀ ਸਾਰਾ ਸਮਾਨ ਜੋ ਦੇਸੀ ਸ਼ਰਾਬ ਕੱਢਣ ਲਈ ਵਰਤੋਂ ’ਚ ਲਿਆਉਂਦੇ ਸਨ, ਬਰਾਮਦ ਕਰਕੇ ਸਾਰੇ ਉਕਤ ਕਥਿਤ ਦੋਸ਼ੀਆਂ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਅਮਨਦੀਪ ਨਾਹਰ ਨੇ ਦੱਸਿਆ ਕੇ ਮੁਕੱਦਮੇ ’ਚ ਨਾਮਜ਼ਦ ਸਾਰੇ ਕਥਿਤ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਭੈਡ਼ੇ ਪੁਰਸ਼ਾਂ ਦੀ ਤਲਾਸ਼ ਵਿਚ ਇਸੇ ਤਰਾਂ ਛਾਪੇਮਾਰੀ ਅਭਿਆਨ ਜਾਰੀ ਰਹੇਗਾ।