ਪਾਇਲਟ ਪਰਿਵਾਰ ਨੂੰ ਸਦਮਾ-ਮਾਤਾ ਦਾ ਦਿਹਾਂਤ
ਜਲੰਧਰ, 6 ਨਵੰਬਰ (ਜਸਪਾਲ ਸਿੰਘ)-ਗੁਰਦੁਆਰਾ ਸੋਢਲ ਛਾਉਣੀ ਨਿਹੰਗ ਸਿੰਘਾਂ ਦੇ ਪ੍ਰਧਾਨ ਕੁਲਦੀਪ ਸਿੰਘ ਪਾਇਲਟ ਤੇ ਅਮਰੀਕ ਸਿੰਘ ਪਾਇਲਟ ਦੇ ਸਤਿਕਾਰਯੋਗ ਮਾਤਾ ਗੁਰਮੀਤ ਕੌਰ ਪਾਇਲਟ ਪਤਨੀ ਸਵਰਗਵਾਸੀ ਸੰਤੋਖ ਸਿੰਘ ਪਾਇਲਟ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਸਮਾਪਤ ਕਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਹਨ । ਇਸ ਸੰਬੰਧੀ ਮਨਿੰਦਰਪਾਲ ਸਿੰਘ ਗੁੰਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 7 ਨਵੰਬਰ ਨੂੰ ਸਵੇਰੇ 11:30 ਵਜੇ ਘਰ ਤੋਂ ਚਲ ਕੇ 12:00 ਸ਼ਮਸ਼ਾਨ ਭੂਮੀ ਕਿਸ਼ਨਪੁਰਾ ਵਿਖੇ ਕੀਤਾ ਜਾਵੇਗਾ।
ਮਾਤਾ ਗੁਰਮੀਤ ਕੌਰ ਪਾਇਲਟ
07-11-2026