ਸੰਤ ਸੀਚੇਵਾਲ ਵਲੋਂ ਸਿਲਕ ਰੂਟ ਬਹਾਲ ਕਰਨ ਲਈ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ
ਅਮ ਰੀਕਾ-ਇਰਾਨ ਤੇ ਰੂਸ-ਯੂਕਰੇਨ ਜੰਗਾਂ ਕਾਰਨ ਦੁਨੀਆ ਭਰ ਦੇ ਮੁਲਕਾਂ ਦੀ ਆਰਥਿਕ ਵਿਵਸਥਾ ਡਗਮਗਾਈ
ਸੁਲਤਾਨਪੁਰ ਲੋਧੀ, 3 ਨਵੰਬਰ (ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਏਸ਼ੀਆਈ ਤੇ ਯੂਰਪੀਅਨ ਦੇਸ਼ਾਂ ਨਾਲ ਵਾਪਰ ਕਰਨ ਲਈ ਸਿਲਕ ਰੂਟ ਬਹਾਲ ਕਰਵਾਇਆ ਜਾਵੇ।
ਸੁਲਤਾਨਪੁਰ ਲੋਧੀ, 3 ਨਵੰਬਰ (ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਏਸ਼ੀਆਈ ਤੇ ਯੂਰਪੀਅਨ ਦੇਸ਼ਾਂ ਨਾਲ ਵਾਪਰ ਕਰਨ ਲਈ ਸਿਲਕ ਰੂਟ ਬਹਾਲ ਕਰਵਾਇਆ ਜਾਵੇ। ਉਨ੍ਹਾਂ ਆਪਣੇ ਪੱਤਰ ’ਚ ਲਿਖਿਆ ਹੈ ਕਿ ਅਮਰੀਕਾ-ਇਰਾਨ ਤੇ ਰੂਸ-ਯੂਕਰੇਨ ਜੰਗਾਂ ਕਾਰਨ ਦੁਨੀਆ ਭਰ ਦੇ ਮੁਲਕਾਂ ਦੀ ਅਰਥ ਵਿਵਸਥਾ ਡਾਵਾਂਡੋਲ ਹੁੰਦੀ ਜਾ ਰਹੀ ਹੈ। ਇਨ੍ਹਾਂ ਦੋਵੇਂ ਜੰਗਾਂ ਦੇ ਖ਼ਤਮ ਹੋਣ ਜਾਂ ਸ਼ਾਂਤੀ ਬਹਾਲ ਹੋਣ ਦੀਆਂ ਸੰਭਾਵਨਾਵਾਂ ਹਾਲ ਦੀ ਘਡ਼ੀ ਮੱਧ ਲੱਗ ਰਹੀਆਂ ਹਨ। ਇਸ ਜੰਗੀ ਮਾਹੌਲ ਦੇ ਚੱਲਦਿਆਂ ਇਸ ਦੇ ਬਦਲਵੇਂ ਪ੍ਰਬੰਧ ਲੱਭਣ ਦੀ ਸਖ਼ਤ ਲੋਡ਼ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਨੂੰ ਸਿਲਕ ਰੂਟ ਚਾਲੂ ਹੋਣ ’ਤੇ ਕਾਫ਼ੀ ਲਾਭ ਮਿਲੇਗਾ। ਸਿਲਕ ਰੂਟ ਦੀ ਬਹਾਲੀ ਦੇਸ਼ ਦੇ ਕਿਸਾਨਾਂ ਦੀਆਂ ਜਿਣਸਾਂ ਨੂੰ ਸਮੁੱਚੇ ਯੂਰਪ ਤੱਕ ਆਸਾਨੀ ਨਾਲ ਜਾ ਸਕਣਗੀਆਂ। ਯੂਰਪੀਅਨ ਯੂਨੀਅਨ ਨਾਲ ਦੇਸ਼ ਦਾ ਵਪਾਰਕ ਸਮਝੌਤਾ ਹੋਣ ਕਾਰਨ ਸਿਲਕ ਰੂਟ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਸਮੁੱਚੇ ਪੰਜਾਬ ਦੇ ਲੋਕਾਂ ਦੀ ਇਹ ਪੁਰਜ਼ੋਰ ਮੰਗ ਹੈ ਕਿ ਪਾਕਿਸਤਾਨ ਰਿਸ਼ਤੇ ਸੁਖਾਵੇਂ ਬਣਾਏ ਜਾਣ ਤੇ ਵਾਹਗਾ ਬਾਰਡਰ ਅਤੇ ਕਰਤਾਰਪੁਰ ਕੋਰੀਡੋਰ ਬਿਨ੍ਹਾਂ ਦੇਰੀ ਦੇ ਖੋਲ੍ਹਿਆ ਜਾਵੇ। ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਜਲਦ ਤੋਂ ਜਲਦ ਖੋਲ੍ਹਣ ਦੀ ਮੰਗ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁਰਬ ਵੀ 24 ਨਵੰਬਰ 2026 ਨੂੰ ਦੁਨੀਆ ਭਰ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਮਨਾਉਣਗੀਆਂ, ਪਰ ਚਡ਼੍ਹਦੇ ਪੰਜਾਬ ਦੀਆਂ ਸੰਗਤਾਂ ਨੂੰ ਬਿਨ੍ਹਾਂ ਕਿਸੇ ਰੋਕ ਟੋਕ ਦੇ ਲਹਿੰਦੇ ਪੰਜਾਬ ’ਚ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਦਿਦਾਰਿਆਂ ਲਈ ਜਾਣ ਦੀ ਖੁੱਲ੍ਹ ਦਿੱਤੀ ਜਾਵੇ।