ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਸੰਘਰਸ਼ੀਲ ਆਗੂ ਪਰਵਿੰਦਰ ਪਾਲ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਖਲਵਾਡ਼ਾ, 2 ਨਵੰਬਰ (ਮਨਦੀਪ ਸਿੰਘ ਸੰਧੂ)-ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ੀ ਆਗੂ ਪਰਮਿੰਦਰ ਪਾਲ ਸਿੰਘ ਜੋ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਇਹ ਖ਼ਬਰ ਅਧਿਆਪਕ ਸੁਣੀ।
ਖਲਵਾਡ਼ਾ, 2 ਨਵੰਬਰ (ਮਨਦੀਪ ਸਿੰਘ ਸੰਧੂ)-ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ੀ ਆਗੂ ਪਰਮਿੰਦਰ ਪਾਲ ਸਿੰਘ ਜੋ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਇਹ ਖ਼ਬਰ ਅਧਿਆਪਕ ਸੁਣੀ। ਅਧਿਆਪਕਾਂ ਨੇ ਵਿਚ ਸੰਘਰਸ਼ੀ ਆਗੂ ਦੀ ਅਚਨਚੇਤ ਮੌਤ ਤੇ ਸੋਗ ਦੀ ਫੈਲ ਗਈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਤੇ ਜ਼ਿਲ੍ਹਾ ਕਪੂਰਥਲਾ ਅਤੇ ਤਹਿਸੀਲ ਫਗਵਾਡ਼ਾ ਦੇ ਆਗੂਆਂ ਨੇ ਸਾਥੀ ਪਰਮਿੰਦਰ ਪਾਲ ਸਿੰਘ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਗਣੇਸ਼ ਭਗਤ ਸਹਾਇਕ ਪੈ੍ੱਸ ਸਕੱਤਰ ਪੰਜਾਬ ਅਤੇ ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ ਤੋਂ ਇਲਾਵਾ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਦੇ ਸੂਬਾ ਪ੍ਰਧਾਨ ਹਰਮੇਸ਼ ਲਾਲ ਘੇਡ਼ਾ ਨੇ ਦੱਸਿਆ ਪਰਮਿੰਦਰ ਪਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ 2004 ਤੋਂ ਬਾਅਦ ਭਰਤੀ ਹੋਏ । ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਸਾਥੀ ਜਸਵੀਰ ਤਲਵਾਡ਼ਾ ਨਾਲ ਮਿਲ ਕੇ ਪੁਰਾਣੀ ਪੈਨਸ਼ਨ ਬਹਾਲੀ ਦੇ ਸੰਘਰਸ਼ ਦੀ ਲਡ਼ਾਈ ਲਡ਼ ਰਹੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀਆਂ ਦੋ ਭੈਣਾਂ ਵਿਦੇਸ਼ ਵਿਚ ਹਨ। ਉਨ੍ਹਾਂ ਦੇ ਆਉਣ ’ਤੇ ਹੀ ਉਨ੍ਹਾਂ ਦਾ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਤੀਰਥ ਸਿੰਘ, ਸਤਨਾਮ ਸਿੰਘ ਗਿੱਲ, ਪਰਮਿੰਦਰ ਸਿੰਘ, ਪੰਕਜ ਸ਼ਰਮਾ, ਸੁਰਿੰਦਰ ਰਾਮ, ਪਰਮਜੀਤ ਸਿੰਘ ਚੌਹਾਨ, ਜਸਵੀਰ ਸਿੰਘ, ਗੌਰਵ ਰਾਠੌਰ, ਸਰਬਜੀਤ ਸਿੰਘ, ਜਸਵੀਰ ਸਿੰਘ ਭੰਗੂ, ਅਕਬਰ ਖ਼ਾਨ ਸੁਰਿੰਦਰ ਰਾਮ, ਭਰਾਤਰੀ ਜਥੇਬੰਦੀ ਵਲੋਂ ਸਤਵਿੰਦਰ ਟੂਰਾ, ਜਸਵੀਰ ਸਿੰਘ ਸੈਣੀ, ਸਤਨਾਮ ਸਿੰਘ ਰੰਧਾਵਾ, ਬਲਵਿੰਦਰ ਸਿੰਘ ਨਿਧਡ਼ਕ, ਨਵਤੇਜ ਸਿੰਘ, ਸਤਨਾਮ ਸਿੰਘ ਪਰਮਾਰ, ਜਸਪਾਲ ਸਿੰਘ ਬਹਾਨੀ, ਜਸਵਿੰਦਰ ਸਿੰਘ, ਕਮਲ ਕੁਮਾਰ ਤੇ ਪੈਨਸ਼ਨਰ ਆਗੂ ਸ਼ਾਮਲ ਸਨ।