ਬਲਾਕ ਪ੍ਰਧਾਨ ਸੰਨੀ ਰੱਤਡ਼ਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨ ਸਿੰਘ ਵਾਲਾ ਵਿਖੇ ਬਣੇ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ
ਭੰਡਾਲ ਬੇਟ, 2 ਨਵੰਬਰ (ਜੋਗਿੰਦਰ ਸਿੰਘ ਜਾਤੀਕੇ)-ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨ ਸਿੰਘ ਵਾਲਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਸਿੱਖਿਆ ਕ੍ਰਾਂਤੀ ਤਹਿਤ ਕਲਾਸ ਰੂਮ ਦੀ ਉਸਾਰੀ ਮੁਕੰਮਲ ਕਰਕੇ ਸਕੂਲ ਦੇ ਵਿਦਿਆਰਥੀਆ ਨੂੰ ਅਰਪਿਤ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਗ੍ਰਾਮ ਪੰਚਾਇਤ ਨੇ ਸ਼ਾਨਦਾਰ ਪ੍ਰੋਗਰਾਮ ਕੀਤਾ ਜਿਸ ’ਚ ਬਲਾਕ ਪ੍ਰਧਾਨ ਗੁਰਕਸ਼ਮੀਰ ਸਿੰਘ ਸੰਨੀ ਰੱਤਡ਼ਾ ਨੇ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕੀਤਾ।
ਭੰਡਾਲ ਬੇਟ, 2 ਨਵੰਬਰ (ਜੋਗਿੰਦਰ ਸਿੰਘ ਜਾਤੀਕੇ)-ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨ ਸਿੰਘ ਵਾਲਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਸਿੱਖਿਆ ਕ੍ਰਾਂਤੀ ਤਹਿਤ ਕਲਾਸ ਰੂਮ ਦੀ ਉਸਾਰੀ ਮੁਕੰਮਲ ਕਰਕੇ ਸਕੂਲ ਦੇ ਵਿਦਿਆਰਥੀਆ ਨੂੰ ਅਰਪਿਤ ਕੀਤਾ ਗਿਆ। ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਗ੍ਰਾਮ ਪੰਚਾਇਤ ਨੇ ਸ਼ਾਨਦਾਰ ਪ੍ਰੋਗਰਾਮ ਕੀਤਾ ਜਿਸ ’ਚ ਬਲਾਕ ਪ੍ਰਧਾਨ ਗੁਰਕਸ਼ਮੀਰ ਸਿੰਘ ਸੰਨੀ ਰੱਤਡ਼ਾ ਨੇ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿਚ ਸਿੱਖਿਆ ਕ੍ਰਾਂਤੀ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਸਕੂਲ ਦੇ ਹੈੱਡ ਟੀਚਰ ਹਰਜਿੰਦਰ ਸਿੰਘ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਪਿੰਡ ਕਿਸ਼ਨ ਸਿੰਘ ਵਾਲਾ ਦੇ ਸਰਪੰਚ ਨੇ ਸਾਰੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਤਿਲਕ ਰਾਜ, ਬਲਾਕ ਪ੍ਰਧਾਨ ਗੁਰਕਸ਼ਮੀਰ ਸਿੰਘ ਸ਼ਨੀ ਰੱਤਡ਼ਾ, ਸੁਖਦੇਵ ਲਾਲ ਸਰਕਾਰੀ ਹਾਈ ਸਕੂਲ ਦੇ ਇੰਚਾਰਜ, ਕਮਲਜੀਤ ਸਿੰਘ ਮੇਜਰਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨਾਲ ਸਮੂਹ ਸਕੂਲ ਸਟਾਫ਼ ਮਨਜੀਤ ਸਿੰਘ, ਸੋਨੀਆ ਕੋਡ਼ਾ, ਗੁਰਜੀਤ ਕੌਰ, ਪਾਰਥ ਵਿਨਾਇਕ ਜਸਵਿੰਦਰ ਸਿੰਘ, ਸੁਨੀਲ ਸ਼ਰਮਾ ਤੇ ਪੰਚਾਇਤ ਮੈਂਬਰ ਰੂਡ਼ ਸਿੰਘ, ਕੈਲਾਸ਼ ਸਿੰਘ, ਸੰਦੀਪ ਕੁਮਾਰ, ਰਾਜ ਕੌਰ ਆਦਿ ਹਾਜ਼ਰ ਸਨ।