ਕਰਵਾ ਚੌਥ ਦੇ ਤਿਉਹਾਰ ਦੇ ਸਬੰਧ ’ਚ ਆਨੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਮਹਿੰਦੀ ਲਗਾਉਣ ਦਾ ਸਟਾਲ ਲਾਇਆ
ਕਪੂਰਥਲਾ,2 ਨਵੰਬਰ (ਵਿ. ਪ੍ਰ.)
ਕਪੂਰਥਲਾ,2 ਨਵੰਬਰ (ਵਿ.ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਚ ਕਰਵਾ ਚੌਥ ਦੇ ਤਿਉਹਾਰ ਮੌਕੇ ਬੀ.ਵੋਕ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਮਹਿੰਦੀ ਲਗਾਉਣ ਦਾ ਸਟਾਲ ਲਗਾਇਆ ਗਿਆ। ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪ੍ਰਿੰਸੀਪਲ ਡਾ. ਅਮਰਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਵਿਦਿਆਰਥਣਾਂ ਵਲੋਂ ਲਗਾਏ ਗਏ ਸਟਾਲ ’ਤੇ ਪੁੱਜ ਕੇ ਕਾਲਜ ਦੀਆਂ ਅਧਿਆਪਕਾ ਤੇ ਹੋਰ ਮਹਿਲਾ ਮੁਲਾਜ਼ਮਾਂ ਤੇ ਵਿਦਿਆਰਥਣਾਂ ਨੇ ਆਪਣੇ ਹੱਥਾਂ ’ਤੇ ਮਹਿੰਦੀ ਦੇ ਸੁੰਦਰ ਡਿਜ਼ਾਈਨ ਬਣਵਾਏ। ਵਿਦਿਆਰਥਣਾਂ ਨੇ ਆਧੁਨਿਕ ਐਰੋਬਿਕ ਤੇ ਇੰਡੋ-ਵੈਸਟਰਨ ਡਿਜ਼ਾਈਨਾਂ ਅਨੁਸਾਰ ਮਹਿੰਦੀ ਲਗਾ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਕਰਮ ਆਨੰਦ, ਰੁਚੀ ਆਨੰਦ ਤੇ ਡਾ. ਅਮਰਪ੍ਰੀਤ ਸਿੰਘ ਨੇ ਵਿਦਿਆਰਥਣਾਂ ਤੇ ਕਾਲਜ ਦੀਆਂ ਸਟਾਫ਼ ਮੈਂਬਰਾਂ ਨੂੰ ਕਰਵਾ ਚੌਥ ਦੇ ਤਿਉਹਾਰ ਦੀ ਵਧਾਈ ਦਿੱਤੀ।