ਮਨਰਾਜ ਸਿੰਘ ਦਿਓਲ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਕਪੂਰਥਲਾ ਦੇ ਸ਼ਹਿਰੀ ਪ੍ਰਧਾਨ ਬਣੇ
ਕਪੂਰਥਲਾ, 2 ਨਵੰਬਰ (ਵਿ. ਪ੍ਰ.)
ਕਪੂਰਥਲਾ, 2 ਨਵੰਬਰ (ਵਿ.ਪ੍ਰ.)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਕਪੂਰਥਲਾ ਇਕਾਈ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਪ੍ਰੀਸ਼ਦ ਦੇ ਪੰਜਾਬ ਦੇ ਸੂਬਾਈ ਉਪ ਪ੍ਰਧਾਨ ਅੰਕਿਤ ਕੁੰਦਰਾ ਤੇ ਜਲੰਧਰ ਵਿਭਾਗ ਦੇ ਜਥੇਬੰਦਕ ਸਕੱਤਰ ਨਿਰਦੇਸ਼ ਖ਼ਜ਼ੂਰੀਆ ਨੇ ਮਨਰਾਜ ਸਿੰਘ ਦਿਓਲ ਨੂੰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਕਪੂਰਥਲਾ ਸ਼ਹਿਰੀ ਦਾ ਪ੍ਰਧਾਨ, ਪ੍ਰਭਜੋਤ ਸਿੰਘ ਤੇ ਅਵਤਾਰ ਸਿੰਘ ਨੂੰ ਸ਼ਹਿਰੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਮਨਕਰਨ ਸਿੰਘ, ਹਰਸ਼ੇਰ ਤੂਰ, ਤੇਜਵੀਰ ਸਿੰਘ, ਹਰਨੇਕ ਸਿੰਘ ਤੇ ਮਨਮੀਰ ਸਿੰਘ ਨੂੰ ਕਾਰਜਕਾਰੀ ਦਾ ਮੈਂਬਰ ਲਿਆ ਗਿਆ ਹੈ। ਇਸ ਮੌਕੇ ਪ੍ਰੀਸ਼ਦ ਦੇ ਨਵ-ਨਿਯੁਕਤ ਅਹੁਦੇਦਾਰਾਂ ਨੇ ਪ੍ਰੀਸ਼ਦ ਦੇ ਸੂਬਾਈ ਆਗੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਪ੍ਰੀਸ਼ਦ ਦੀ ਮਜ਼ਬੂਤੀ ਤੇ ਸਮਰਪਣ ਦੀ ਭਾਵਨਾ ਨਾਲ ਵਿਦਿਆਰਥੀਆਂ ਕੇ ਮਾਮਲਿਆਂ ਨੂੰ ਉਠਾਉਣਗੇ।