23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਡਾ. ਅੰਬੇਡਕਰ ਬੁੱਧ ਵਿਹਾਰ ’ਚ ਅਸ਼ੋਕ ਵਿਜੇ ਦਸਮੀ ਸੰਬੰਧੀ ਸਮਾਗਮ

ਹੁਸੈਨਪੁਰ, 22 ਅਕਤੂਬਰ (ਤਰਲੋਚਨ ਸਿੰਘ ਸੋਢੀ)-ਅਸ਼ੋਕ ਵਿਜੇ ਦਸਮੀਂ ਦੇ ਸੰਬੰਧ ਵਿਚ ਅੰਬੇਡਕਰ ਬੁੱਧ ਵਿਹਾਰ ਆਰ. ਸੀ.

Ad Position 21
No active advertisement
ਅਜੀਤ ਡੈਸਕ 23-10-2026
ਹੁਸੈਨਪੁਰ, 22 ਅਕਤੂਬਰ (ਤਰਲੋਚਨ ਸਿੰਘ ਸੋਢੀ)-ਅਸ਼ੋਕ ਵਿਜੇ ਦਸਮੀਂ ਦੇ ਸੰਬੰਧ ਵਿਚ ਅੰਬੇਡਕਰ ਬੁੱਧ ਵਿਹਾਰ ਆਰ.ਸੀ.ਐਫ. ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਜਥੇਬੰਦਕ ਖੇਤਰਾਂ ਨਾਲ ਸੰਬੰਧਿਤ ਆਗੂਆਂ ਅਤੇ ਬੁੱਧ ਧੰਮ ਦੇ ਪੈਰੋਕਾਰਾਂ ਨੇ ਸ਼ਿਰਕਤ ਕੀਤੀ | ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਅਸ਼ੋਕ ਵਿਜੇ ਦਸਵੀਂ ਸਾਨੂੰ ਇਤਿਹਾਸ ਦੇ ਉਸ ਮਹੱਤਵਪੂਰਨ ਮੋੜ ਦੀ ਯਾਦ ਦਿਵਾਉਂਦੀ ਹੈ, ਜਦੋਂ ਸਮਰਾਟ ਅਸ਼ੋਕ ਨੇ ਜੰਗ ਅਤੇ ਹਿੰਸਾ ਦੇ ਰਸਤੇ ਨੂੰ ਤਿਆਗ ਕੇ ਬੁੱਧ ਧੰਮ, ਸ਼ਾਂਤੀ ਅਤੇ ਮਨੁੱਖੀ ਕਲਿਆਣ ਦੇ ਮਾਰਗ ਨੂੰ ਅਪਣਾਇਆ | ਸਮਾਗਮ ਵਿਚ ਮੁੱਖ ਬੁਲਾਰੇ ਵਜੋਂ ਪਹੁੰਚੀ ਉਪਾਸਿਕਾ ਅਮਨ ਬੋਧ ਗੁਰਦਾਸਪੁਰ ਨੇ ਆਪਣੇ ਧੰਮ ਸੰਦੇਸ਼ ਰਾਹੀਂ ਹਾਜ਼ਰ ਸੰਗਤ ਨੂੰ ਭਗਵਾਨ ਬੁੱਧ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸੇ ਦੌਰਾਨ ਆਲ ਇੰਡੀਆ ਅਨੁਸੂਚਿਤ ਜਾਤੀ/ਜਨਜਾਤੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਦੇ ਜ਼ੋਨਲ ਪ੍ਰਧਾਨ ਜੀਤ ਸਿੰਘ, ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਦੇ ਜਨਰਲ ਸਕੱਤਰ ਕੁਸ਼ਲ ਕੁਮਾਰ ਨੇ ਆਪਣੇ-ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਨੂੰ ਆਪਣੇ ਮਹਾਨ ਚਿੰਤਕਾਂ, ਇਤਿਹਾਸ ਅਤੇ ਵਿਚਾਰਧਾਰਾ ਨਾਲ ਜੋੜਦੇ ਹਨ | ਇਸ ਲਈ ਇਨ੍ਹਾਂ ਸਮਾਗਮਾਂ ਦਾ ਸੁਨੇਹਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ | ਬਾਮਸੇਫ ਦੇ ਰਾਸ਼ਟਰੀ ਪ੍ਰਧਾਨ ਅਤਰਵੀਰ ਸਿੰਘ ਅਤੇ ਆਲ ਇੰਡੀਆ ਓ. ਬੀ. ਸੀ. ਐਸੋਸੀਏਸ਼ਨ ਆਰ. ਸੀ. ਐਫ. ਦੇ ਪ੍ਰਧਾਨ ਅਰਵਿੰਦ ਪ੍ਰਸਾਦ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਰਣਜੀਤ ਸਿੰਘ ਜਨਰਲ ਸਕੱਤਰ ਭਾਰਤੀ ਸਮਾਜ ਨਿਰਮਾਣ ਸੰਘ (ਪੰਜਾਬ) ਨੇ ਆਏ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ | ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ, ਜਨਰਲ ਸਕੱਤਰ ਨਰੇਸ਼ ਕੁਮਾਰ, ਕੈਸ਼ੀਅਰ ਪਿ੍ਥੀ ਸਿੰਘ, ਉੱਘੇ ਸਮਾਜ ਸੇਵਕ ਸੰਧੂਰਾ ਸਿੰਘ ਮਨਜੀਤ ਸਿੰਘ, ਭਜਨਾ ਰਾਮ, ਜਸਪਾਲ ਸਿੰਘ, ਜਗਜੀਵਨ ਰਾਮ, ਸਵਰਾਜ ਬੀਰ ਸਿੰਘ, ਲੱਖੀ ਬਾਬੂ, ਗੁਰਮੁਖ ਸਿੰਘ, ਨਾਰੀ ਸ਼ਕਤੀ ਸੰਗਠਨ ਦੀ ਪ੍ਰਧਾਨ ਕਮਲਾਵਤੀ, ਵਿਭਾ ਤੇ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ | ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਆਰ. ਕੇ. ਪਾਲ ਨੇ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਬਲਵਿੰਦਰ ਸਿੰਘ ਮੱਲ੍ਹੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸਾਈਕਲ ਯਾਤਰਾ ਕੀਤੀ ਸ਼ੁਰੂ ਅਗਲੀ ਖ਼ਬਰ ਥਾਣਾ ਸੁਭਾਨਪੁਰ ਪੁਲਿਸ ਨੇ 2 ਨਾਬਾਲਕ ਬੱਚਿਆਂ ਨੂੰ ਸਿਵਲ ਹਸਪਤਾਲ ਦੇ ਨਸ਼ਾ ਛਡਾਊ ਕੇਂਦਰ ’ਚ ਦਾਖਲ ਕਰਵਾਇਆ
Ad Position 24