ਰੈੱਡ ਰੀਬਨ ਕਲੱਬ ਨੇ ਜਾਗਰੂਕਤਾ ਰੈਲੀ ਕੱਢੀ
ਸੁਲਤਾਨਪੁਰ ਲੋਧੀ, 22 ਅਕਤੂਬਰ (ਨਰੇਸ਼ ਹੈਪੀ)-ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਜਸਬੀਰ ਕੌਰ ਦੀ ਅਗਵਾਈ ਹੇਠ ਰੈੱਡ ਰੀਬਨ ਕਲੱਬ ਦੇ ਮੁਖੀ ਡਾਕਟਰ ਮਨੀ ਛਾਬੜਾ ਵਲੋਂ ਨਸ਼ਿਆਂ, ਐਚ. ਆਈ.
ਸੁਲਤਾਨਪੁਰ ਲੋਧੀ, 22 ਅਕਤੂਬਰ (ਨਰੇਸ਼ ਹੈਪੀ)-ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਵਿਖੇ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਜਸਬੀਰ ਕੌਰ ਦੀ ਅਗਵਾਈ ਹੇਠ ਰੈੱਡ ਰੀਬਨ ਕਲੱਬ ਦੇ ਮੁਖੀ ਡਾਕਟਰ ਮਨੀ ਛਾਬੜਾ ਵਲੋਂ ਨਸ਼ਿਆਂ, ਐਚ.ਆਈ.ਵੀ ਤੇ ਏਡਜ਼ ਪ੍ਰਤੀ ਜਾਗਰੂਕਤਾ ਸੰਬੰਧੀ ਇੱਕ ਰੈਲੀ ਕੱਢੀ ਗਈ | ਇਹ ਇੱਕ ਵਿਸ਼ੇਸ਼ ਰੈਲੀ ਸੀ, ਜਿਸ ਵਿਚ ਵਿਦਿਆਰਥੀਆਂ ਨੇ ਪੋਸਟਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ | ਐੱਚ.ਆਈ.ਵੀ. ਤੇ ਏਡਜ਼ ਵਿਸ਼ਵ ਦੀਆਂ ਸਭ ਤੋਂ ਗੰਭੀਰ ਤੇ ਘਾਤਕ ਬਿਮਾਰੀਆਂ ਵਿਚੋਂ ਇੱਕ ਹਨ, ਜਿਨ੍ਹਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ | ਇਸ ਰੈਲੀ ਦਾ ਉਦੇਸ਼ ਨਸ਼ਿਆਂ, ਐਚ.ਆਈ. ਵੀ ਤੇ ਏਡਜ਼ ਦੇ ਮਾਰੂ ਪ੍ਰਭਾਵਾਂ ਤੋਂ ਬਚਾਅ ਸਬੰਧੀ ਜਾਗਰੂਕ ਕਰਨਾ ਸੀ | ਖੁੱਲ੍ਹ ਕੇ ਗੱਲ ਕਰਨਾ, ਚੁੱਪੀ ਤੋੜਨਾ, ਜਾਗਰੂਕਤਾ ਨਾਲ ਐਚ ਆਈ. ਵੀ ਅਤੇ ਏਡਜ਼ ਦਾ ਮੁਕਾਬਲਾ ਕਰਨਾ ਚਾਹੀਦਾ ਹੈ | ਹਰੇਕ ਵਿਅਕਤੀ ਨੂੰ ਐਚ.ਆਈ. ਵੀ ਅਤੇ ਏਡਜ਼ ਬਾਰੇ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬਿਮਾਰੀ ਛੂਹਣ ਨਾਲ ਨਹੀਂ ਫੈਲਦੀ, ਸਗੋਂ ਜਾਣਕਾਰੀ ਦੀ ਘਾਟ ਨਾਲ ਫੈਲਦੀ ਹੈ | ਇਸ ਮੌਕੇ ਪ੍ਰੋ. ਰਾਜਦੀਪ ਕੌਰ ਜੋਸਨ, ਪ੍ਰੋ. ਸ਼ਿਲਪਾ, ਪ੍ਰੋ.ਇਸ਼ਿਤਾ ਸ਼ਰਮਾ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਸਰਬਜੀਤ ਕੌਰ, ਪ੍ਰੋ. ਹਰਪ੍ਰੀਤ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |