ਬਲਵਿੰਦਰ ਸਿੰਘ ਮੱਲ੍ਹੀ ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਸਾਈਕਲ ਯਾਤਰਾ ਕੀਤੀ ਸ਼ੁਰੂ
ਭੁਲੱਥ, 22 ਅਕਤੂਬਰ (ਮੇਹਰ ਚੰਦ ਸਿੱਧੂ)-ਨੌਜਵਾਨ ਵਰਗ ਨਸ਼ਿਆਂ ਦਾ ਤਿਆਗ ਕਰਕੇ ਧਾਰਮਿਕ ਅਸਥਾਨਾਂ ਤੋਂ ਸਿੱਖਿਆ ਹਾਸਿਲ ਕਰਨ | ਇਹ ਪ੍ਰਗਟਾਵਾ ਇੱਥੋਂ ਥੋੜ੍ਹੀ ਦੂਰੀ ’ਤੇ ਪੈਂਦੇ ਪਿੰਡ ਬਜਾਜ ਦੇ ਵਸਨੀਕ ਨੌਜਵਾਨ ਬਲਵਿੰਦਰ ਸਿੰਘ ਮੱਲ੍ਹੀ ਪੁੱਤਰ ਸੁਰਜੀਤ ਸਿੰਘ ਫ਼ੌਜੀ ਵਲੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਦੀ ਸਾਈਕਲ ਯਾਤਰਾ ਸ਼ੁਰੂ ਕਰਨ ਸਮੇਂ ਕਰਦਿਆਂ ਕਿਹਾ , ਕਿ ਅੱਜ ਦੇ ਅਜੋਕੇ ਯੁੱਗ ਅੰਦਰ ਹਰ ਪਾਸੇ ਸਮਾਜ ਦਾ ਤਾਣਾ ਬਾਣਾ ਬਹੁਤ ਉਲਝਦਾ ਨਜ਼ਰ ਆ ਰਿਹਾ ਹੈ ਤੇ ਨੌਜਵਾਨ ਵਰਗ ਗੁੰਮਰਾਹੀ ਵਾਲੇ ਪਾਸੇ ਚੱਲਦਾ ਹੋਇਆ ਨਸ਼ਿਆਂ ਦੀ ਦਲਦਲ ’ਚ ਧਸਦਾ ਚੱਲਿਆ ਜਾ ਰਿਹਾ ਹੈ, ਜਿਸ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਾਰਮਿਕ ਫ਼ਲਸਫ਼ਾ ਤੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਵਧੇਰੇ ਲੋੜ ਹੈ | ਜ਼ਿਕਰਯੋਗ ਹੈ ਕਿ ਬਲਵਿੰਦਰ ਸਿੰਘ ਮੱਲ੍ਹੀ ਬਜਾਜ ਵਲੋਂ ਨਿਸ਼ਚਾ ਕੀਤਾ ਗਿਆ ਕਿ ਉਹ ਆਪਣੀ ਸਾਈਕਲ ਯਾਤਰਾ ਤਿੰਨ ਮਹੀਨੇ ’ਚ ਪੂਰੀ ਕਰੇਗਾ, ਮੱਲ੍ਹੀ ਵਲੋਂ ਸਾਈਕਲ ਯਾਤਰਾ ਸ਼ੁਰੂ ਕਰਨ ਸਮੇਂ ਆਪਣੇ ਸਾਥੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਾਈਕਲ ਯਾਤਰਾ ਅਪ ਡਾਊਨ 4000 ਕਿੱਲੋਮੀਟਰ ਦੀ ਹੋਵੇਗੀ ਤੇ ਪਿੰਡ ਬਜਾਜ ਤੋਂ ਚੱਲ ਕੇ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਪਹੁੰਚਦੇ ਹੋਏ ਉਹ ਰਸਤੇ ਵਿਚ ਵੀ ਵੱਖ-ਵੱਖ ਧਾਰਮਿਕ ਅਸਥਾਨਾਂ ‘ਤੇ ਰੁਕਦੇ ਹੋਏ ਦਰਸ਼ਨ ਕਰਦੇ ਹੋਏ ਆਪਣੇ ਯਾਤਰਾ ਪੂਰੀ ਕਰਨਗੇ | ਉਨ੍ਹਾਂ ਨੌਜਵਾਨ ਪੀੜੀ ਨੂੰ ਇਸ ਧਾਰਮਿਕ ਸਾਈਕਲ ਯਾਤਰਾ ਤੋਂ ਵੱਧ ਤੋਂ ਵੱਧ ਪ੍ਰੇਰਨਾ ਲੈਣ ਦੀ ਅਪੀਲ ਕੀਤੀ |
ਸ
ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਮਹਾਰਾਸ਼ਟਰ) ਲਈ ਸਾਈਕਲ ਯਾਤਰਾ ਸ਼ੁਰੂ ਕਰਨ ਸਮੇਂ ਆਪਣੇ ਸਾਥੀਆਂ ਨਾਲ ਗੱਲਬਾਤ ਕਰਦੇ ਹੋਏ ਬਲਵਿੰਦਰ ਸਿੰਘ ਮੱਲ੍ਹੀ ਬਜਾਜ | ਤਸਵੀਰ. ਮੇਹਰ ਚੰਦ ਸਿੱਧੂ
23-10-2026