ਸੜਕ ਹਾਦਸੇ ’ਚ ਐਕਟਿਵਾ ਸਵਾਰ ਵਿਅਕਤੀ ਦੀ ਮੌਤ
ਭੁਲੱਥ, 13 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਨਡਾਲਾ ਰੋਡ ’ਤੇ ਇੱਕ ਐਕਟਿਵਾ ਸਵਾਰ ਵਿਅਕਤੀ ਦੀ ਸੜਕ ਹਾਦਸੇ ’ਚ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਗੇਜਾ ਸਿੰਘ ਪੁੱਤਰ ਚੰਨ ਸਿੰਘ ਵਾਸੀ ਪਿੰਡ ਪੰਡੋਰੀ ਅਰਾਈਆਂ ਆਪਣੇ ਭਤੀਜੇ ਦੇ ਵਿਆਹ ਤੋਂ ਸ਼ਾਮ ਦੇ ਸਮੇਂ ਵਾਪਸ ਪਰਤ ਕੇ ਆਪਣੀ ਐਕਟਿਵਾ ਸਕੂਟਰੀ ’ਤੇ ਆ ਰਿਹਾ ਸੀ ਜਦੋਂ ਉਹ ਨਡਾਲਾ ਰੋਡ ਚੌਕ ਭੁਲੱਥ ਨਜ਼ਦੀਕ ਸਕਾਈ ਲਾਈਟ ਪੀਜ਼ਾ ਹੱਟ ਦੇ ਨੇੜੇ ਪੁੱਜਾ ਤਾਂ ਐਕਟਿਵਾ ਸਕੂਟਰੀ ਬੇਕਾਬੂ ਹੋ ਗਈ ਤੇ ਸਕਾਈ ਲਾਈਟ ਪੀਜ਼ਾ ਹੱਟ ਦੀਆਂ ਪੌੜੀਆਂ ਨਾਲ ਜਾ ਟਕਰਾਈ ਜਿਸ ਕਾਰਨ ਗੇਜਾ ਸਿੰਘ ਦਾ ਸਿਰ ਸੜਕ ’ਤੇ ਵੱਜਣ ਕਾਰਨ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਭੁਲੱਥ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ |
ਅਜੀਤ ਡੈਸਕ
14-10-2026