14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਗੈਂਗਵਾਰ ਚ ਬਜ਼ੁਰਗ ਦੀ ਗਈ ਜਾਨ

ਫ਼ਿਰੋਜ਼ਪੁਰ, 14 ਅਕਤੂਬਰ (ਪ੍ਰਤਾਪ ਸਿੰਘ ਹੀਰਾ) - ਬੀਤੀ ਸ਼ਾਮ ਤਲਵੰਡੀ ਰੋਡ ਜੀਰਾ ਵਿਖੇ ਗੈਂਗਵਾਰ ਵਿਚ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ...

Ad Position 21
No active advertisement
ਅਜੀਤ ਡੈਸਕ 14-10-2026

ਫ਼ਿਰੋਜ਼ਪੁਰ, 14 ਅਕਤੂਬਰ (ਪ੍ਰਤਾਪ ਸਿੰਘ ਹੀਰਾ) - ਬੀਤੀ ਸ਼ਾਮ ਤਲਵੰਡੀ ਰੋਡ ਜੀਰਾ ਵਿਖੇ ਗੈਂਗਵਾਰ ਵਿਚ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪੁਰਾਣੇ ਤਲਵੰਡੀ ਰੋਡ 'ਤੇ ਪੰਜਾਬ ਨੈਸ਼ਨਲ ਬੈਂਕ ਕੋਲ ਸਵਿਫਟ ਕਾਰ ਅਤੇ ਥਾਰ ਚਾਲਕਾਂ ਵਿਚਾਲੇ ਹੋ ਰਹੀ ਗੋਲੀਬਾਰੀ ਦੀ ਲਪੇਟ 'ਚ ਆ ਕੇ ਇਕ ਬਜ਼ੁਰਗ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਲਹਿਰਾ ਰੋਹੀ ਜ਼ੀਰਾ ਦਾ ਬਸੰਤ ਸਿੰਘ (62) ਪੁੱਤਰ ਠਾਣਾ ਸਿੰਘ ਆਪਣੇ ਪੋਤਰੇ ਅਤੇ ਪੋਤਰੀ ਨੂੰ ਛੁੱਟੀ ਹੋਣ 'ਤੇ ਟਿਊਸ਼ਨ ਸੈਂਟਰ ਤੋਂ ਵਾਪਸ ਲੈਣ ਲਈ ਬਾਹਰ ਬੈਠਾ ਉਡੀਕ ਕਰ ਰਿਹਾ ਸੀ ਇਸ ਦੌਰਾਨ ਭਰੇ ਬਾਜ਼ਾਰ ਵਿਚ ਸਵਿਫਟ ਕਾਰ ਅਤੇ ਥਾਰ ਗੱਡੀ ਵਿਚ ਸਵਾਰ ਗੈਂਗਸਟਰ ਇਕ ਦੂਸਰੇ ਉੱਪਰ ਫਾਇਰਿੰਗ ਕਰਦੇ ਆ ਰਹੇ ਸਨ ਕਿ ਇਸ ਦੌਰਾਨ ਗੋਲੀਬਾਰੀ ਵਿਚ ਇਕ ਗੋਲੀ ਬਜ਼ੁਰਗ ਦੀ ਛਾਤੀ ਵਿਚ ਵੱਜ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ।ਜਦੋਂ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ ਗਿਆ ਤਾਂ ਉੱਥੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਵਰਨਯੋਗ ਹੈ ਕਿ ਜੀਰਾ ਦੇ ਡੀ.ਐਸ.ਪੀ. ਜਸਪਾਲ ਸਿੰਘ ਢਿੱਲੋ ਮਾਨਸਾ ਗਏ ਹੋਣ ਕਾਰਨ ਪੁਲਿਸ ਵਲੋਂ ਕਿਸੇ ਵੀ ਪੱਤਰਕਾਰ ਨੂੰ ਇਸ ਘਟਨਾ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਸੀ।
 

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਪਰਵਿੰਦਰ ਸਿੰਘ ਝੋਟਾ ਕਤਲ ਦੇ ਵਿਰੋਧ 'ਚ ਡੀ.ਸੀ. ਦਫ਼ਤਰ ਮੂਹਰੇ ਧਰਨਾ ਅਗਲੀ ਖ਼ਬਰ ਬੀ.ਕੇ.ਯੂ. ਦੋਆਬਾ ਅਤੇ ਹੋਰ ਜਥੇਬੰਦੀਆਂ ਵਲੋਂ ਕੱਲ੍ਹ ਜੀ.ਟੀ. ਰੋਡ McDonald ਕੋਲ ਕੀਤਾ ਜਾਵੇਗਾ ਬੰਦ
Ad Position 24