13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਦੋਸ਼ੀ ਨੂੰ ਕਾਬੂ ਨਾ ਕੀਤਾ ਗਿਆ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ-ਜੱਗਾ ਬਾਬਾ ਤੇ ਜਥੇਦਾਰ ਮਹਾਂਕਾਲ

ਸੁਭਾਨਪੁਰ,13 ਅਕਤੂਬਰ (ਸਤਨਾਮ ਸਿੰਘ)-ਨਸ਼ੇ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਆਵਾਜ਼ ਬੰਦ ਕਰਨ ਲਈ ਜਿੱਥੇ ਸਰਕਾਰ ਤੇ ਪੁਲਿਸ ਲੋਕਾਂ ਨੂੰ ਦਬਾ ਰਹੀ ਹੈ, ਮਰਨ ਦੇ ਮਜਬੂਰ ਕਰ ਰਹੀ ਹੈ | ਉੱਥੇ ਅੱਜ ਇੱਕ ਮੈਡੀਕਲ ਸਟੋਰ ਦੇ ਮਾਲਕ ਵਲੋਂ ਪਰਵਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਦੁਖਦਾਈ ਖ਼ਬਰ ਹੈ | ਇਹ ਪ੍ਰਗਟਾਵਾ ਜਗਜੀਤ ਸਿੰਘ ਜੱਗਾ ਬਾਬਾ ਹਲਕਾ ਇੰਚਾਰਜ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਨਿਹੰਗ ਸਿੰਘ ਜਥੇਦਾਰ ਜਗਮੋਹਨ ਸਿੰਘ ਮਹਾਂਕਾਲ ਹਮੀਰਾ ਮਿਸਲ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਬੁੱਢਾ ਦਲ 96 ਕਰੋੜੀ ਨੇ ਸਾਂਝੇ ਤੌਰ ’ਤੇ ਕੀਤਾ | ਉਨ੍ਹਾਂ ਕਿਹਾ ਕਿ ਨਸ਼ੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਵਲੋਂ ਇੱਕ ਵਿਅਕਤੀ ਨੂੰ ਮੈਡੀਕਲ ਨਸ਼ੇ ਸਮੇਤ ਕਾਬੂ ਕਰਕੇ ਉਸ ਵਲੋਂ ਉਕਤ ਦੱਸੇ ਮੈਡੀਕਲ ਸਟੋਰ ਵਿਚ ਜਾ ਕੇ ਲਾਈਵ ਹੋ ਕੇ ਸਟੋਰ ਮਾਲਕ ਨਾਲ ਗੱਲ ਕਰ ਰਹੇ ਸਨ ਤਾਂ ਤੈਸ਼ ਵਿੱਚ ਆਏ ਮੈਡੀਕਲ ਸਟੋਰ ਦੇ ਮਾਲਕ ਨੇ ਉਨ੍ਹਾਂ ਉੱਪਰ ਅੰਨੇ ਵਾਹ ਗੋਲੀਆਂ ਚਲਾ ਦਿੱਤੀਆਂ | ਜਿਸ ਨਾਲ ਪਰਵਿੰਦਰ ਸਿੰਘ ਝੋਟੇ ਦੀ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਵਾਰਿਸ ਪੰਜਾਬ ਦੀ ਪਾਰਟੀ ਤੇ ਨਿਹੰਗ ਸਿੰਘ ਜਥੇਬੰਦੀਆਂ ਉਸ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹਨ | ਅਗਰ ਪੰਜਾਬ ਸਰਕਾਰ ਵੱਲੋਂ ਮੁੱਖ ਦੋਸ਼ੀ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਲਾਖ਼ਾਂ ਪਿੱਛੇ ਨਾ ਸੁੱਟਿਆ ਗਿਆ ਤਾਂ ਉਹ ਇਨਸਾਫ਼ ਲੈਣ ਲਈ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |

Ad Position 21
No active advertisement
ਜਗਜੀਤ ਸਿੰਘ ਜੱਗਾ ਬਾਬਾ ਤੇ ਬਾਬਾ ਜਗਮੋਹਨ ਸਿੰਘ ਮਹਾਂਕਾਲ 14-10-2026

Ad Position 22
No active advertisement
ਪਿਛਲੀ ਖ਼ਬਰ ਦਿਨ-ਦਿਹਾੜੇ ਹੋਏ ਕਤਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਖੋਲ੍ਹੀ ਪੋਲ: ਧਾਲੀਵਾਲ ਅਗਲੀ ਖ਼ਬਰ ਢਿਲਵਾਂ ਵਿਚ ਦੁਸਹਿਰਾ 20 ਨੂੰ
Ad Position 24