10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਟਾਫ਼ ਬੱਸ ਨੂੰ ਕੈਂਟਰ ਨੇ ਮਾਰੀ ਟੱਕਰ, ਦੋਵੇਂ ਵਾਹਨ ਨੁਕਸਾਨੇ

ਫਗਵਾੜਾ, 9 ਅਕਤੂਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ‘ਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਕੈਂਟਰ ਨੇ ਸਟਾਫ਼ ਬੱਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ | ਹਾਦਸੇ ‘ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਜਦਕਿ ਬੱਸ ਵਿਚ ਸਵਾਰ ਸਟਾਫ਼ ਮੈਂਬਰਾਂ ਤੇ ਦੋਵਾਂ ਵਾਹਨਾਂ ਦੇ ਚਾਲਕਾਂ ਦਾ ਬਚਾਅ ਰਿਹਾ | ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਜਾਣਕਾਰੀ ਦਿੰਦਿਆਂ ਬੱਸ ਚਾਲਕ ਪਰਮਜੀਤ ਕੁਮਾਰ ਨੇ ਦੱਸਿਆ ਕਿ ਉਹ ਇੱਕ ਨਿੱਜੀ ਮਿੱਲ ਦੀ ਬੱਸ ਚਲਾਉਂਦਾ ਹੈ | ਉਹ ਫਗਵਾੜਾ ਤੋਂ ਮਿੱਲ ਦੇ ਸਟਾਫ਼ ਨੂੰ ਲੈ ਕੇ ਰਿਹਾਣਾ ਜੱਟਾਂ ਵੱਲ ਜਾ ਰਿਹਾ ਸੀ | ਇਸ ਦੌਰਾਨ ਅੱਗੇ ਜਾ ਰਹੀ ਇੱਕ ਹੋਰ ਬੱਸ ਦੇ ਚਾਲਕ ਨੇ ਸਵਾਰੀਆਂ ਉਤਾਰਨ ਲਈ ਸੜਕ ਦੇ ਵਿਚਕਾਰ ਹੀ ਬੱਸ ਰੋਕ ਦਿੱਤੀ, ਜਿਸ ਕਾਰਨ ਉਸ ਨੂੰ ਅਚਾਨਕ ਬਰੇਕ ਲਗਾਉਣੀ ਪਈ | ਇਸੇ ਦੌਰਾਨ ਪਿੱਛੋਂ ਆ ਰਹੇ ਕੈਂਟਰ ਨੇ ਉਸ ਦੀ ਬੱਸ ਨੂੰ ਟੱਕਰ ਮਾਰ ਦਿੱਤੀ | ਉੱਧਰ, ਕੈਂਟਰ ਚਾਲਕ ਤਰਲੋਚਨ ਨੇ ਦੱਸਿਆ ਕਿ ਅੱਗੇ ਜਾ ਰਹੀ ਸਟਾਫ਼ ਬੱਸ ਦੇ ਚਾਲਕ ਵੱਲੋਂ ਅਚਾਨਕ ਬਰੇਕ ਲਗਾਉਣ ਕਾਰਨ ਉਸ ਦਾ ਕੈਂਟਰ ਬੇਕਾਬੂ ਹੋ ਕੇ ਬੱਸ ਨਾਲ ਜਾ ਟਕਰਾਇਆ | ਹਾਦਸੇ ਤੋਂ ਬਾਅਦ ਸੜਕ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ | ਮੌਕੇ ‘ਤੇ ਪਹੁੰਚੀ ਪੁਲੀਸ ਨੇ ਦੋਵਾਂ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਬਹਾਲ ਕਰਵਾਈ |

Ad Position 21
No active advertisement
ਅਜੀਤ ਡੈਸਕ 10-10-2026

Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਕਾਂਗਰਸੀਆਂ ਨੇ ਪੁਤਲਾ ਸਾੜਿਆ ਅਗਲੀ ਖ਼ਬਰ ਭਾਜਪਾ ਆਗੂ ਨਰਿੰਦਰ ਸਿੰਘ ਮੱਲ੍ਹੀ ਨੇ ਵਰਿੰਦਰ ਸਚਦੇਵਾ ਨਾਲ ਕੀਤੀ ਮੁਲਾਕਾਤ
Ad Position 24