ਕੇਂਦਰੀ ਜੇਲ੍ਹ ਦੀ ਹਵਾਲਾਤੀ ਦੀ ਹੋਈ ਮੌਤ
ਕਪੂਰਥਲਾ, 7 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਇਕ ਹਵਾਲਾਤੀ ਦੀ ਸਿਹਤ ਖ਼ਰਾਬ ਹੋਣ ਉਪਰੰਤ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ, ਜਿਸ ਦੀ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾਕਟਰ ਸ਼ੈਲਜਾ ਨੇ ਦੱਸਿਆ ਕਿ ਹਵਾਲਾਤੀ ਹਰਵਿੰਦਰ ਪੁੱਤਰ ਤਰਸੇਮ ਦੀ ਸਿਹਤ ਖ਼ਰਾਬ ਹੋਣ ‘ਤੇ ਉਸ ਨੂੰ ਅੱਜ ਸ਼ਾਮ ਦੇ ਸਮੇਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਿਆਂਦਾ ਗਿਆ, ਜਿੱਥੇ ਡਿਊਟੀ ਡਾਕਟਰ ਨੇ ਜਾਂਚ ਉਪਰੰਤ ਉਸ ਨੂੰ ਮਿ੍ਤਕ ਐਲਾਨ ਦਿੱਤਾ | ਉਸ ਦੀ ਲਾਸ਼ ਨੂੰ ਥਾਣਾ ਕੋਤਵਾਲੀ ਪੁਲਿਸ ਨੇ ਕਬਜੇ ਵਿਚ ਲੈ ਕੇ ਲੋੜੀਂਦੀ ਕਾਨੂੰਨੀ ਕਾਰਵਾਈ ਲਈ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ | ਨੌਜਵਾਨ ਨੇ ਖ਼ੁਦਕੁਸ਼ੀ ਕਰਕੇ ਜੀਵਨ ਲੀਲ੍ਹਾ ਸਮਾਪਤ ਕੀਤੀ ਭੁਲੱਥ 7 ਅਕਤੂਬਰ ( ਮੇਹਰ ਚੰਦ ਸਿੱਧੂ) ਸਬ ਡਵੀਜ਼ਨ ਕਸਬਾ ਭੁਲੱਥ ਦੇ ਨੌਜਵਾਨ ਵਰਿੰਦਰ ਮਹਿਰਾ ਪੁੱਤਰ ਭਜਨ ਲਾਲ ਵੱਲੋਂ ਖ਼ੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਦਾਇਕ ਮਾਮਲਾ ਸਾਹਮਣੇ ਆਇਆ ਹੈ | ਨੌਜਵਾਨ ਵਰਿੰਦਰ ਮਹਿਰਾ ਜੋ ਕਿ ਭੁਲੱਥ ਚੌਕ ਵਿਚ ਦੁਕਾਨ ਕਰਦਾ ਸੀ | ਖ਼ਬਰ ਲਿਖੇ ਜਾਣ ਤੱਕ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ | ਇਸ ਦੁਖਦਾਈ ਘਟਨਾ ਦੀ ਖ਼ਬਰ ਭੁਲੱਥ ਕਸਬੇ ਵਿਚ ਫੈਲਣ ’ਤੇ ਸੋਕ ਦੀ ਲਹਿਰ ਫੈਲ ਗਈ |