07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਵੋਟਰਾਂ ਤੋਂ ਲਿਖਤੀ ਸਹੁੰ ਚੁਕਵਾਉਣ ਦੇ ਮਾਮਲੇ ’ਚ ਚੋਣ ਕਮਿਸ਼ਨ ਗੰਭੀਰ ਨੋਟਿਸ ਲਵੇ-ਸੁਖਪਾਲ ਸਿੰਘ ਖਹਿਰਾ

ਨਡਾਲਾ, 7 ਅਕਤੂਬਰ (ਰਘਬਿੰਦਰ ਸਿੰਘ ਨਡਾਲਾ)-ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੇ ਵੋਟਰਾਂ ਤੋਂ ਲਿਖਤੀ ਸਹੁੰ ਚੁਕਵਾਏ ਜਾਣ ਦੇ ਮਾਮਲੇ ਨੂੰ ਗੰਭੀਰ ਦੱਸਦਿਆਂ ਭਾਰਤ ਦੇ ਚੋਣ ਕਮਿਸ਼ਨ ਤੋਂ ਇਸ ਦਾ ਤੁਰੰਤ ਨੋਟਿਸ ਲੈਣ ਦੀ ਮੰਗ ਕੀਤੀ ਹੈ | ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਤੋਂ ਲਿਖਤੀ ਪਰਚੀ ਕਟਵਾ ਕੇ ਇਹ ਸਹੁੰ ਚੁਕਵਾਈ ਜਾ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਹੀ ਵੋਟ ਪਾਉਣਗੇ | ਉਨ੍ਹਾਂ ਕਿਹਾ ਕਿ ਵੋਟਰਾਂ ਤੋਂ ਇਸ ਤਰ੍ਹਾਂ ਲਿਖਤੀ ਵਚਨ ਲੈਣਾ ਚੋਣ ਨਿਯਮਾਂ, ਕਾਨੂੰਨਾਂ ਅਤੇ ਚੋਣੀ ਨੈਤਿਕਤਾ ਨਾਲ ਜੁੜੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ | ਖਹਿਰਾ ਨੇ ਕਿਹਾ ਕਿ ਭਾਵੇਂ ਇਸ ਸਮੇਂ ਮਾਡਲ ਕੋਡ ਆਫ਼ ਕੰਡਕਟ ਲਾਗੂ ਨਹੀਂ ਹੈ, ਪਰ ਇਸ ਦੇ ਬਾਵਜੂਦ ਭਾਰਤ ਦੇ ਚੋਣ ਕਮਿਸ਼ਨ ਨੂੰ ਅਜਿਹੀ ਕਾਰਵਾਈ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਹਰੇਕ ਵੋਟਰ ਨੂੰ ਆਪਣੀ ਮਰਜ਼ੀ ਨਾਲ, ਬਿਨਾਂ ਕਿਸੇ ਦਬਾਅ ਜਾਂ ਵਚਨਬੱਧਤਾ ਦੇ, ਆਪਣੀ ਵੋਟ ਪਾਉਣ ਦਾ ਅਧਿਕਾਰ ਹੈ |ਕਾਂਗਰਸੀ ਵਿਧਾਇਕ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਪੰਜਾਬ ਵਿਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਦਾ ਮਾਹੌਲ ਯਕੀਨੀ ਬਣਾਇਆ ਜਾ ਸਕੇ |

Ad Position 21
No active advertisement
ਅਜੀਤ ਡੈਸਕ 08-10-2026

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ’ਚੋਂ ਏ.ਸੀ. ਦੇ ਯੂਨਿਟ ਚੋਰੀ ਅਗਲੀ ਖ਼ਬਰ ਜੀ.ਐਨ.ਏ. ਸਕੂਲ ਆਫ਼ ਫਾਰਮੇਸੀ ਨੇ ਰਾਸ਼ਟਰੀ ਫਾਰਮੇਸੀ ਹਫ਼ਤਾ ਮਨਾਇਆ
Ad Position 24