06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕੁੱਤੇ ਤੇ ਬਿੱਲੀਆਂ ਲਈ ਮੁਫ਼ਤ ਟੀਕਾਕਰਨ ਕੈਂਪ ਲਗਾਇਆ

ਕਪੂਰਥਲਾ, 5 ਅਕਤੂਬਰ (ਵਿ. ਪ੍ਰ.)

Ad Position 21
No active advertisement
ਅਜੀਤ ਡੈਸਕ 06-10-2026
ਕਪੂਰਥਲਾ, 5 ਅਕਤੂਬਰ (ਵਿ.ਪ੍ਰ.)-ਵਰਲਡ ਐਨੀਮਲ ਡੇ ਦੇ ਸੰਬੰਧ ’ਚ ਅਰਬਨ ਪੈਟਸ ਕਪੂਰਥਲਾ ਵਲੋਂ ਕੁੱਤੇ ਤੇ ਬਿੱਲੀਆਂ ਨੂੰ ਹਲਕਾਅ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਕੈਂਪ ਡਾ. ਜੀ.ਐਸ. ਬੇਦੀ ਸਾਬਕਾ ਡਾਇਰੈਕਟਰ ਦੀ ਅਗਵਾਈ ਵਿਚ ਲਾਇਆ ਗਿਆ | ਕੈਂਪ ਵਿਚ ਕੁੱਤਿਆਂ ਤੇ ਬਿੱਲੀਆਂ ਨੂੰ ਮਲੱਪ ਰਹਿਤ ਕਰਨ ਲਈ ਦਵਾਈ ਵੀ ਪਿਲਾਈ ਗਈ | ਇਸ ਮੌਕੇ ਬੋਲਦਿਆਂ ਡਾ. ਜੀ.ਐਸ. ਬੇਦੀ ਨੇ ਦੱਸਿਆ ਕਿ ਕੈਂਪ ਦੌਰਾਨ ਘਰੇਲੂ ਕੁੱਤਿਆਂ ਤੋਂ ਇਲਾਵਾ ਹੋਰ ਕੁੱਤਿਆਂ ਦਾ ਵੀ ਟੀਕਾਕਰਨ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ | ਇਸ ਮੌਕੇ ਕੈਂਪ ਦੇ ਸੰਚਾਲਕ ਰਾਹੁਲ ਭਾਰਦਵਾਜ ਨੇ ਦੱਸਿਆ ਕਿ ਅਰਬਨ ਪੈਟਸ ਨੇ ਕੁੱਤਿਆਂ ਤੇ ਬਿੱਲੀਆਂ ਦਾ ਟੀਕਾਕਰਨ ਕਰਕੇ ਜਾਨਵਰਾਂ ਦੀ ਸਾਂਭ ਸੰਭਾਲ ਸੰਬੰਧੀ ਆਪਣਾ ਫ਼ਰਜ਼ ਨਿਭਾਇਆ ਹੈ |
Ad Position 22
No active advertisement
ਪਿਛਲੀ ਖ਼ਬਰ ਪੀ.ਟੀ.ਯੂ. ਦੇ ਕਰਮਚਾਰੀ ਆਪਣੀ ਸਿਹਤ ਦੀ ਨਿਯਮਤ ਜਾਂਚ ਨੂੰ ਜੀਵਨਸ਼ੈਲੀ ਦਾ ਹਿੱਸਾ ਬਣਾਉਣ-ਡਾ. ਅਰਵਿੰਦ ਕੁਮਾਰ ਬੰਸਲ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੀ ਟੀਮ ਨੇ ਰਾਜ ਪੱਧਰੀ ਖੇਡਾਂ ’ਚ ਦੂਜਾ ਸਥਾਨ ਲਿਆ
Ad Position 24