ਪ੍ਰਵਾਸੀ ਮਜ਼ਦੂਰ ਦੀ ਖੇਤਾਂ ’ ਚੋਂ ਮਿਲੀ ਲਾਸ਼
ਕਪੂਰਥਲਾ, 1 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਬੀਤੇ ਦਿਨੀਂ ਰੈਲੀ ਵਿਚ ਗਏ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਅਗਲੇ ਦਿਨ ਸਿੱਧਵਾਂ ਦੋਨਾਂ ਨੇੜੇ ਖੇਤਾਂ ’ਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਸਾਨਬਾਜ ਪੁੱਤਰ ਮੁਹੰਮਦ ਮੁਰਾਦ ਵਾਸੀ ਬਿਹਾਰ ਹਾਲ ਵਾਸੀ ਸਿੱਧਵਾਂ ਦੋਨਾਂ ਦੀ ਪਤਨੀ ਖ਼ੁਸ਼ਬੂ ਨੇ ਦੱਸਿਆ ਕਿ ਉਸਦਾ ਪਤੀ ਬੀਤੇ ਦਿਨੀਂ ਰੈਲੀ ’ਚ ਜਲੰਧਰ ਗਿਆ ਸੀ ਪਰ ਉਹ ਸਾਰੀ ਰਾਤ ਘਰ ਵਾਪਸ ਨਹੀਂ ਆਇਆ, ਜਿਸ ਦੀ ਅਸੀਂ ਭਾਲ ਕਰਦੇ ਰਹੇ ਪਰ ਉਹ ਕਿਤੇ ਨਹੀਂ ਮਿਲਿਆ | ਅੱਜ ਸਵੇਰੇ ਕਿਸੇ ਰਾਹਗੀਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਕ ਵਿਅਕਤੀ ਦੀ ਲਾਸ਼ ਖੇਤਾਂ ’ਚ ਪਈ ਹੈ ਜਿਸ ‘ਤੇ ਉਹ ਮੌਕੇ ’ ਤੇ ਪੁੱਜੇ ਤੇ ਉਨ੍ਹਾਂ ਲਾਸ਼ ਦੀ ਸ਼ਨਾਖ਼ਤ ਆਪਣੇ ਪਤੀ ਵਜੋਂ ਕੀਤੀ | ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਜੋ ਕੇ ਨਸ਼ੇ ਦਾ ਆਦੀ ਹੈ ਤੇ ਉਸ ਦੇ ਪਤੀ ਤੋਂ ਪੈਸੇ ਮੰਗਦਾ ਸੀ ਤੇ ਕਥਿਤ ਤੌਰ ’ਤੇ ਧਮਕੀਆਂ ਵੀ ਦਿੰਦਾ ਸੀ | ਥਾਣਾ ਸਦਰ ਦੇ ਏ. ਐਸ.
ਮ
ਮਿ੍ਤਕ ਵਿਅਕਤੀ ਸਾਨਬਾਜ ਦੀ ਫਾਈਲ ਫ਼ੋਟੋ |
01-10-2026
ਕਪੂਰਥਲਾ, 1 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਬੀਤੇ ਦਿਨੀਂ ਰੈਲੀ ਵਿਚ ਗਏ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਅਗਲੇ ਦਿਨ ਸਿੱਧਵਾਂ ਦੋਨਾਂ ਨੇੜੇ ਖੇਤਾਂ ’ਚੋਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਸਾਨਬਾਜ ਪੁੱਤਰ ਮੁਹੰਮਦ ਮੁਰਾਦ ਵਾਸੀ ਬਿਹਾਰ ਹਾਲ ਵਾਸੀ ਸਿੱਧਵਾਂ ਦੋਨਾਂ ਦੀ ਪਤਨੀ ਖ਼ੁਸ਼ਬੂ ਨੇ ਦੱਸਿਆ ਕਿ ਉਸਦਾ ਪਤੀ ਬੀਤੇ ਦਿਨੀਂ ਰੈਲੀ ’ਚ ਜਲੰਧਰ ਗਿਆ ਸੀ ਪਰ ਉਹ ਸਾਰੀ ਰਾਤ ਘਰ ਵਾਪਸ ਨਹੀਂ ਆਇਆ, ਜਿਸ ਦੀ ਅਸੀਂ ਭਾਲ ਕਰਦੇ ਰਹੇ ਪਰ ਉਹ ਕਿਤੇ ਨਹੀਂ ਮਿਲਿਆ | ਅੱਜ ਸਵੇਰੇ ਕਿਸੇ ਰਾਹਗੀਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਕ ਵਿਅਕਤੀ ਦੀ ਲਾਸ਼ ਖੇਤਾਂ ’ਚ ਪਈ ਹੈ ਜਿਸ ‘ਤੇ ਉਹ ਮੌਕੇ ’ ਤੇ ਪੁੱਜੇ ਤੇ ਉਨ੍ਹਾਂ ਲਾਸ਼ ਦੀ ਸ਼ਨਾਖ਼ਤ ਆਪਣੇ ਪਤੀ ਵਜੋਂ ਕੀਤੀ | ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਜੋ ਕੇ ਨਸ਼ੇ ਦਾ ਆਦੀ ਹੈ ਤੇ ਉਸ ਦੇ ਪਤੀ ਤੋਂ ਪੈਸੇ ਮੰਗਦਾ ਸੀ ਤੇ ਕਥਿਤ ਤੌਰ ’ਤੇ ਧਮਕੀਆਂ ਵੀ ਦਿੰਦਾ ਸੀ | ਥਾਣਾ ਸਦਰ ਦੇ ਏ.ਐਸ.ਆਈ. ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਸਿੱਧਵਾਂ ਦੋਨਾਂ ਨੇੜੇ ਖੇਤਾਂ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੈ ਜਿਸ ਨੂੰ ਕਬਜ਼ੇ ’ਚ ਲੈ ਕੇ ਪਤਨੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ | ਏ3 ਮਿ੍ਤਕ ਵਿਅਕਤੀ ਸਾਨਬਾਜ ਦੀ ਫਾਈਲ ਫ਼ੋਟੋ |