01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜੈਦੇਵ ਸਿੰਘ ਧੁੱਗਾ ਦਾ ਰਾਮਪੁਰ ਸੁੰਨੜਾ ’ ਚ ਅੰਤਿਮ ਸੰਸਕਾਰ

ਕਪੂਰਥਲਾ/ਫਗਵਾੜਾ, 1 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ, ਪੱਤਰ ਪੇ੍ਰਕ)-ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਰਾਣਾ ਰਣਜੀਤ ਸਿੰਘ ਦੇ ਸਹੁਰਾ ਸਾਹਿਬ ਤੇ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ, ਸਾਬਕਾ ਵਿਧਾਇਕਾ ਸੁਖਜਿੰਦਰ ਕੌਰ ਰਾਣਾ ਦੇ ਪਿਤਾ ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਨਾਨਾ ਜੈਦੇਵ ਸਿੰਘ ਧੁੱਗਾ ਜੋ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਰਾਮਪੁਰ ਸੁੰਨੜਾ (ਫਗਵਾੜਾ) ਵਿਚ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਨਾਲ ਸਬੰਧਿਤ ਸ਼ਖਸੀਅਤਾਂ ਨੇ ਉਨ੍ਹਾਂ ਦੀ ਮਿ੍ਤਕ ਦੇਹ ’ਤੇ ਦੁਸ਼ਾਲੇ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਵ. ਜੈਦੇਵ ਸਿੰਘ ਧੁੱਗਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਰਵਿੰਦਰ ਸਿੰਘ ਧੁੱਗਾ ਤੇ ਸਤਿੰਦਰ ਸਿੰਘ ਧੁੱਗਾ ਨੇ ਦਿਖਾਈ | ਅੰਤਿਮ ਸੰਸਕਾਰ ਮੌਕੇ ਫਗਵਾੜਾ ਦੇ ਕਾਂਗਰਸ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਵਿਧਾਇਕ ਤੇ ਕਾਂਗਰਸ ਦੇ ਓ.

Ad Position 21
No active advertisement
ਅਜੀਤ ਡੈਸਕ 02-10-2026
ਕਪੂਰਥਲਾ/ਫਗਵਾੜਾ, 1 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ, ਪੱਤਰ ਪੇ੍ਰਕ)-ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਰਾਣਾ ਰਣਜੀਤ ਸਿੰਘ ਦੇ ਸਹੁਰਾ ਸਾਹਿਬ ਤੇ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ, ਸਾਬਕਾ ਵਿਧਾਇਕਾ ਸੁਖਜਿੰਦਰ ਕੌਰ ਰਾਣਾ ਦੇ ਪਿਤਾ ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਨਾਨਾ ਜੈਦੇਵ ਸਿੰਘ ਧੁੱਗਾ ਜੋ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਰਾਮਪੁਰ ਸੁੰਨੜਾ (ਫਗਵਾੜਾ) ਵਿਚ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਨਾਲ ਸਬੰਧਿਤ ਸ਼ਖਸੀਅਤਾਂ ਨੇ ਉਨ੍ਹਾਂ ਦੀ ਮਿ੍ਤਕ ਦੇਹ ’ਤੇ ਦੁਸ਼ਾਲੇ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਵ. ਜੈਦੇਵ ਸਿੰਘ ਧੁੱਗਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰਾਂ ਰਵਿੰਦਰ ਸਿੰਘ ਧੁੱਗਾ ਤੇ ਸਤਿੰਦਰ ਸਿੰਘ ਧੁੱਗਾ ਨੇ ਦਿਖਾਈ | ਅੰਤਿਮ ਸੰਸਕਾਰ ਮੌਕੇ ਫਗਵਾੜਾ ਦੇ ਕਾਂਗਰਸ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ, ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਵਿਧਾਇਕ ਤੇ ਕਾਂਗਰਸ ਦੇ ਓ.ਬੀ.ਸੀ. ਸੈੱਲ ਦੇ ਪ੍ਰਧਾਨ ਅੰਗਦ ਸੈਣੀ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ, ਮਾਰਕਫੈੱਡ ਦੇ ਸਾਬਕਾ ਚੇਅਰਮੈਨ ਜਰਨੈਲ ਸਿੰਘ ਵਾਹਦ, ਪੰਜਾਬ ਕੋਆਪ੍ਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਹਰਜੀਤ ਸਿੰਘ ਪਰਮਾਰ, ਉੱਘੇ ਰਾਈਸ ਮਿੱਲਰ ਜੈਪਾਲ ਗੋਇਲ ਤੇ ਨਾਮਦੇਵ ਅਰੋੜਾ, ਉੱਘੇ ਆੜ੍ਹਤੀਏ ਪਰਮਿੰਦਰ ਸਿੰਘ ਚੰਦੀ, ਸੰਧਰ ਸ਼ੂਗਰ ਮਿੱਲ ਫਗਵਾੜਾ ਦੇ ਮੈਨੇਜਰ ਅਮਰੀਕ ਸਿੰਘ ਬੁੱਟਰ, ਕਲਾਥ ਮਰਚੰਟ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਸੂਜੋਕਾਲੀਆ, ਬਲਾਕ ਸੰਮਤੀ ਕਪੂਰਥਲਾ ਦੇ ਉਪ ਚੇਅਰਮੈਨ ਮਲਕੀਤ ਸਿੰਘ ਬਿਸ਼ਨਪੁਰ , ਰਾਣਾ ਵੀਰਪ੍ਰਤਾਪ ਸਿੰਘ, ਰਾਣਾ ਕਰਨਪ੍ਰਤਾਪ ਸਿੰਘ, ਰਾਣਾ ਪ੍ਰੀਤਇੰਦਰ ਸਿੰਘ, ਮੈਂਡੀ ਰਾਣੀ, ਹਰਪਿ੍ਆ ਰਾਣਾ, ਮਨਪ੍ਰੀਤ ਰਾਣਾ, ਕਿਰਨ ਰਾਣਾ, ਬਲਦੀਸ਼ ਧੁੱਗਾ, ਦੇਬਰਾਹ ਧੁੱਗਾ, ਕੌਂਸਲਰ ਜੋਤੀ ਧੀਰ, ਅਕਾਲੀ ਦਲ ਦਿਹਾਤੀ ਫਗਵਾੜਾ ਦੇ ਪ੍ਰਧਾਨ ਗੁਰਦੀਪ ਸਿੰਘ ਖੇੜਾ, ਸਤਬੀਰ ਸਿੰਘ ਵਾਲੀਆ, ਕਾਂਗਰਸ ਆਗੂ ਨਰੇਸ਼ ਭਾਰਦਵਾਜ, ਮਾਸਟਰ ਹਰਭਜਨ ਸਿੰਘ ਭੁੱਲਾਰਾਈ, ਜੀਤੀ ਖੇੜਾ, ਗੁਰਦਿਆਲ ਸਿੰਘ ਭੁੱਲਾਰਾਈ, ਵਿਪਨ ਵਰਮਾਨੀ, ਮਹਿੰਦਰ ਸਿੰਘ, ਕਾਂਗਰਸ ਆਗੂ ਦੀਪਕ ਸਲਵਾਨ, ਅਮਰਜੀਤ ਸਿੰਘ ਸੈਦੋਵਾਲ, ਕਿੱਕੀ ਵਾਲੀਆ, ਨਰੈਣ ਵਸ਼ਿਸ਼ਟ, ਰਜਿੰਦਰ ਸਿੰਘ ਪਾਲਾ ਵਾਲੀਆ, ਬਲਬੀਰ ਸਿੰਘ ਬੀਰਾ, ਕਾਂਗਰਸ ਆਗੂ ਮਨਮੋਹਨ ਸਿੰਘ ਬਾਜਵਾ, ਮਨੀਸ਼ ਕੁਮਾਰ, ਮਨੀਸ਼ ਕੁਮਾਰ ਅਗਰਵਾਲ, ਕੁਲਜੀਤ ਸਿੰਘ ਥਿੰਦ, ਕੁਲਦੀਪ ਕਾਲੀਆ, ਅਵਤਾਰ ਸਿੰਘ ਸੋਢੀ, ਮਨਦੀਪ ਸਿੰਘ ਦੀਪੂ ਦੰਦੂਪੁਰ ਤੋਂ ਇਲਾਵਾ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਤੇ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਲਾ ਸੰਘਿਆਂ ਮੰਡੀ ਵਿਖੇ ਝੋਨੇ ਦੀ ਭਾਰੀ ਆਮਦ , ਅੱਜ ਪਹਿਲੇ ਦਿਨ ਨਹੀਂ ਹੋਈ ਖ਼ਰੀਦ ਸ਼ੁਰੂ ਅਗਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਵਲੋਂ ਸਟੇਟ ਐਵਾਰਡੀ ਅਧਿਆਪਕ ਸੰਤੋਖ ਸਿੰਘ ਮੱਲ੍ਹੀ ਦਾ ਸਨਮਾਨ
Ad Position 24