ਕਾਲਾ ਸੰਘਿਆਂ ਮੰਡੀ ਵਿਖੇ ਝੋਨੇ ਦੀ ਭਾਰੀ ਆਮਦ , ਅੱਜ ਪਹਿਲੇ ਦਿਨ ਨਹੀਂ ਹੋਈ ਖ਼ਰੀਦ ਸ਼ੁਰੂ
ਕਾਲਾ ਸੰਘਿਆਂ, 1 ਅਕਤੂਬਰ (ਬਲਜੀਤ ਸਿੰਘ ਸੰਘਾ)- ਅੱਜ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਦਾ ਪੰਜਾਬ ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ ਪਰ ਅੱਜ ਪਹਿਲੇ ਦਿਨ ਕੋਈ ਵੀ ਖ਼ਰੀਦ ਨਹੀਂ ਕੀਤੀ ਗਈ ਜਦਕਿ ਕਾਲਾ ਸੰਘਿਆਂ ਦਾਣਾ ਮੰਡੀ ਵਿਖੇ ਨਵੇਂ ਬਣੇ ਸ਼ੈੱਡ ’ਚ ਝੋਨੇ ਦੀ ਭਾਰੀ ਆਮਦ ਸ਼ੁਰੂ ਹੋ ਚੁੱਕੀ ਹੈ | ਪੱਤਰਕਾਰਾਂ ਵਲੋਂ ਮੰਡੀ ਦਾ ਦੌਰਾ ਕਰਕੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਅਤੇ ਮੰਡੀ ਵਿਚ ਝੋਨਾ ਲੈ ਕੇ ਆ ਰਹੇ ਕਿਸਾਨਾਂ ਲਈ ਕੀਤੇ ਪ੍ਰਬੰਧਾਂ ਤੇ ਸਹੂਲਤਾਂ ਸਬੰਧੀ ਗੱਲਬਾਤ ਕੀਤੀ ਗਈ | ਇੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਨ ’ਤੇ ਲੋਕਾਂ ਨੇ ਦੱਸਿਆ ਕਿ ਇਸ ਵਾਰ ਸਰਕਾਰ ਵੱਲੋਂ ਮੰਡੀ ਵਿਖੇ ਬਣਵਾਏ ਸ਼ੈੱਡ ਕਾਰਨ ਮੌਸਮ ਦੀ ਖ਼ਰਾਬੀ ਕਾਰਨ ਮੰਡੀ ਵਿਚ ਪਈ ਫ਼ਸਲ ਦਾ ਕਾਫ਼ੀ ਹੱਦ ਤਕ ਬਚਾਅ ਹੋ ਸਕੇਗਾ ਅਤੇ ਦਾਣਾ ਮੰਡੀ ਵਿਖੇ ਵੱਡੀਆਂ ਲਾਈਟਾਂ ਚਾਲੂ ਹਲਾਤ ਵਿਚ ਹਨ | ਕਿਸਾਨ ਤਰਲੋਚਨ ਸਿੰਘ ਸਰਪੰਚ ਪਿੰਡ ਸੁੰਨੜਵਾਲ ਨੇ ਕਿਹਾ ਕਿ ਇਸ ਵਾਰ ਸਰਕਾਰ ਵਲੋਂ ਝੋਨਾ ਲਗਾਉਣ ਲਈ ਕਾਫ਼ੀ ਦਿਨ ਪਹਿਲਾਂ ਆਗਿਆ ਦਿੱਤੀ ਗਈ ਸੀ ਜਿਸ ਕਾਰਨ ਝੋਨੇ ਦੀ ਫ਼ਸਲ ਪਹਿਲਾਂ ਤਿਆਰ ਹੋ ਗਈ ਸੀ ਜਦਕਿ ਸਰਕਾਰ ਨੂੰ ਝੋਨੇ ਦੀ ਸਰਕਾਰੀ ਖ਼ਰੀਦ ਵੀ ਕੁੱਝ ਦਿਨ ਪਹਿਲਾਂ ਕਰਨੀ ਚਾਹੀਦੀ ਸੀ ਪਰ ਅਜਿਹਾ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ ਤੇ ਆਪਣੀ ਫ਼ਸਲ ਨਿੱਜੀ ਪਲੇਅਰਾਂ ਨੂੰ ਵੀ ਵੇਚਣੀ ਪਈ ਹੋਣ ਕਾਰਨ ਕਿਸਾਨਾਂ ਵਿਚ ਸਰਕਾਰ ਪ੍ਰਤੀ ਰੋਸ ਵੀ ਵੇਖਣ ਨੂੰ ਮਿਲ਼ਿਆ | ਸਰਕਾਰ ਵੱਲੋਂ ਮੰਡੀਆਂ ਦੇ ਪ੍ਰਬੰਧਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਵੇਖਣ ਲਈ ਪੱਤਰਕਾਰਾਂ ਵੱਲੋਂ ਕਾਲਾ ਸੰਘਿਆਂ ਮੰਡੀ ਦਾ ਨਿਰੀਖਣ ਕਰਨ ਤੇ ਪਤਾ ਲੱਗਾ ਕਿ ਕਾਲਾ ਸੰਘਿਆਂ ਮੰਡੀ ਵਿਖੇ ਪੀਣ ਵਾਲੇ ਪਾਣੀ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਅਤੇ ਨਾ ਹੀ ਬਾਥਰੂਮਾਂ ਦੀ ਸਹੂਲਤ ਹੈ | ਮੰਡੀ ਵਿਚ ਮਜ਼ਦੂਰੀ ਕਰ ਰਹੇ ਮਜ਼ਦੂਰਾਂ ਤੇ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਇੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੇ ਬਾਥਰੂਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ | ਕਾਲਾ ਸੰਘਿਆਂ ਮੰਡੀ ਵਿਖੇ ਪੀਣ ਵਾਲੇ ਪਾਣੀ ਸਮੇਤ ਜਦੋਂ ਹੋਰਨਾਂ ਮੁੱਢਲੀਆਂ ਸਹੂਲਤਾਂ ਦੀ ਕਮੀ ਸਬੰਧੀ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨਾਲ਼ ਟੈਲੀਫ਼ੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਸਾਰੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਮੇਰੇ ਵੱਲੋਂ ਕੱਲ੍ਹ ਹੀ ਅਹੁਦਾ ਸੰਭਾਲਿਆ ਗਿਆ ਹੈ ਤੇ ਕਾਲਾ ਸੰਘਿਆਂ ਮੰਡੀ ਵਿਖੇ ਸਰਕਾਰ ਵੱਲੋਂ ਨਵਾਂ ਸ਼ੈੱਡ ਜਿਸ ਦੀ ਚਿਰਾਂ ਤੋਂ ਮੰਗ ਸੀ ਉਹ ਬਣਵਾਇਆ ਗਿਆ ਹੈ ਤੇ ਮੈਂ ਜਲਦ ਹੀ ਕਾਲਾ ਸੰਘਿਆਂ ਸਮੇਤ ਹਲਕੇ ਦੀਆਂ ਹੋਰਨਾਂ ਮੰਡੀਆਂ ਦਾ ਦੌਰਾ ਕਰਾਂਗੇ ਤੇ ਜਿੱਥੇ ਜੋ ਸਹੂਲਤਾਂ ਦੀ ਲੋੜ ਹੋਵੇਗੀ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ |
ਕ
ਕਾਲਾ ਸੰਘਿਆਂ ਮੰਡੀ ਵਿਖੇ ਸਰਕਾਰ ਵੱਲੋਂ ਬਣਾਏ ਨਵੇਂ ਸ਼ੈੱਡ ਹੇਠ ਪਏ ਝੋਨੇ ਦੀ ਤਸਵੀਰ । ਤਸਵੀਰ : ਸੰਘਾ
02-10-2026