ਅਦਾਰਾ ਅਦਬੀ ਸਾਂਝ ਦੀ ਮਹੀਨਾਵਾਰ ਮੀਟਿੰਗ
ਕਪੂਰਥਲਾ, 1 ਅਕਤੂਬਰ (ਵਿ. ਪ੍ਰ.)
ਕਪੂਰਥਲਾ, 1 ਅਕਤੂਬਰ (ਵਿ.ਪ੍ਰ.)-ਅਦਾਰਾ ਅਦਬੀ ਸਾਂਝ ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰੂ ਨਾਨਕ ਲਾਇਬੇ੍ਰਰੀ ਵਿਚ ਪ੍ਰਧਾਨ ਪਿ੍ੰਸੀਪਲ ਪ੍ਰੋਮਿਲਾ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਭਾ ਦੇ ਸਰਪ੍ਰਸਤ ਡਾ. ਹਰਭਜਨ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੋਮਿਲਾ ਅਰੋੜਾ ਨੂੰ ਹਿੰਦੀ ਸਾਹਿਤ ਰਤਨ ਪੁਰਸਕਾਰ ਨਾਲ ਸਨਮਾਨਿਤ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਨਮਾਨ ਅਦਾਰਾ ਅਦਬੀ ਸ਼ਾਮਲ ਈ ਬਹੁਤ ਹੀ ਮਾਣ ਵਾਲੀ ਗੱਲ ਹੈ | ਅਦਬੀ ਸਾਂਝ ਦੇ ਸਾਬਕਾ ਪ੍ਰਧਾਨ ਸ਼ਹਿਬਾਜ ਖਾਨ ਨੇ ਪ੍ਰੋਮਿਲਾ ਅਰੋੜਾ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਸਮੁੱਚੇ ਅਦਾਰੇ ਵਲੋਂ ਅਰਦਾਸ ਕੀਤੀ ਕਿ ਉਹ ਭਵਿੱਖ ਵਿਚ ਵੀ ਉਹ ਆਪਣਾ ਜ਼ਿਲ੍ਹੇ ਤੇ ਸਾਹਿਤ ਜਗਤ ਦਾ ਕੱਦ ਹੋਰ ਉੱਚਾ ਕਰਨਗੇ | ਇਸੇ ਦੌਰਾਨ ਹੀ ਇਕ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਮੋਹਨ ਸਿੰਘ ਮੋਤੀ, ਹਰਪ੍ਰੀਤ ਕੌਰ, ਆਸ਼ੂ ਕੁਮਰਾ, ਸਵਰਾਜ ਕੌਰ, ਅਮਨ ਗਾਂਧੀ, ਕੁਲਦੀਪ ਕੌਰ, ਮੁਨੱਜਾ ਇਰਸ਼ਾਦ, ਸ਼ਹਿਬਾਜ ਖਾਨ ਤੇ ਡਾ. ਹਰਭਜਨ ਸਿੰਘ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਮੀਟਿੰਗ ਦੀ ਸਮਾਪਤੀ ‘ਤੇ ਅਦਾਰਾ ਅਦਬੀ ਸਾਂਝ ਦੀ ਪ੍ਰਧਾਨ ਨੇ ਹਾਜ਼ਰ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ |