01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨਵੇਂ ਬਣ ਰਹੇ ਹਾਈਵੇ ਦੀ ਥਾਂ ’ਤੇ ਪਹਿਲਾਂ ਚੱਲਦੇ ਰਸਤੇ ਦੀ ਥਾਂ ਹੋਰ ਪਾਸੇ ਪੁਲੀ ਬਣਾਏ ਜਾਣ ਦਾ ਪਿੰਡ ਵਾਸੀਆਂ ਵਲੋਂ ਵਿਰੋਧ

ਤਲਵੰਡੀ ਚੌਧਰੀਆਂ, 30 ਸਤੰਬਰ (ਪਰਸਨ ਲਾਲ ਭੋਲਾ)-ਅੱਜ ਇੱਥੇ ਨਵੇਂ ਬਣ ਰਹੇ ਹਾਈਵੇ ‘ਤੇ ਪਹਿਲਾਂ ਚੱਲਦੇ ਰਸਤੇ ਦੀ ਥਾਂ ਹੋਰ ਪਾਸੇ ਪੁਲੀ ਬਣਾਏ ਜਾਣ ਕਾਰਨ ਰੋਹ ਵਿਚ ਆਏ ਪਿੰਡ ਤਲਵੰਡੀ ਚੌਧਰੀਆਂ ਦੇ ਕਿਸਾਨਾਂ ਤੇ ਲੋਕਾਂ ਨੇ ਧਰਨਾ ਦਿੱਤਾ ਅਤੇ ਸਾਰਾ ਦਿਨ ਹਾਈਵੇ ਦਾ ਕੰਮ ਠੱਪ ਰੱਖਿਆ | ਇੱਥੇ ਵਰਨਣਯੋਗ ਹੈ ਕਿ ਦਿੱਲੀ ਤੋਂ ਲਾਹੌਰ ਤੱਕ ਤਲਵੰਡੀ ਚੌਧਰੀਆਂ ਵਿਚ ਦੀ 44 ਫੁੱਟ ਦਾ ਰਸਤਾ ਲੰਘਦਾ ਸੀ | ਨੈਸ਼ਨਲ ਹਾਈਵੇ ਅਥਾਰਿਟੀ ਨੇ ਇਸ ਰਾਹ ਦੇ ਉੱਪਰ ਅੱਗੇ ਜਾਣ ਦੇ ਲਈ ਸਿੱਧੀ ਪੁਲੀ ਬਣਾਉਣ ਦੀ ਥਾਂ ਇਸ ਰਾਹ ਨੂੰ ਛੱਡ ਕੇ ਅੱਗੇ ਪੁਲੀ ਬਣਾ ਦਿੱਤੀ ਹੈ ਜਿਸ ਦਾ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਫ਼ਾਇਦੇ ਹੋਣ ਦੀ ਥਾਂ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਕਿਸਾਨਾਂ ਵਲੋਂ ਦਿੱਤੇ ਗਏ ਧਰਨੇ ਨੂੰ ਮੁੱਖ ਰੱਖਦਿਆਂ ਅੱਜ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਧਰਨਾਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਪਰੰਤੂ ਮਸਲੇ ਦਾ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਅਧਿਕਾਰੀ ਵਾਪਸ ਪਰਤ ਗਏ | ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਪਣਾ ਧਰਨਾ ਨਿਰੰਤਰ ਜਾਰੀ ਰੱਖਣਗੇ ਜਿਸਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇ ਅਥਾਰਿਟੀ ਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਰਜਿੰਦਰ ਸਿੰਘ ਰਾਣਾ ਐਡਵੋਕੇਟ, ਰਸ਼ਪਾਲ ਸਿੰਘ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ, ਮਾਸਟਰ ਚਰਨ ਸਿੰਘ ਹੈਬਤਪੁਰ, ਨੈਸ਼ਨਲ ਹਾਈਵੇ ਅਥਾਰਿਟੀ ਤੋਂ ਅਰੁਣ ਅਹੂਜਾ ਐਸਡੀਓ, ਦਵਿੰਦਰ ਰਾਣਾ, ਥਾਪਾ, ਆਈਪੀਐਸ ਧੀਰੇਂਦਰ ਵਰਮਾ ਸੁਲਤਾਨਪੁਰ ਲੋਧੀ, ਐਸਐਚਓ ਇੰਸਪੈਕਟਰ ਸੋਨਮਦੀਪ ਕੌਰ, ਪ੍ਰਭ ਦਿਆਲ ਸਿੰਘ ਪ੍ਰਧਾਨ ਸੈਦਪੁਰ, ਸਰਪੰਚ ਬਲਵਿੰਦਰ ਸਿੰਘ ਲੱਡੂ, ਬਖ਼ਸ਼ੀਸ਼ ਸਿੰਘ ਬਿੱਲਾ, ਬਲਦੇਵ ਸਿੰਘ ਕੋਠੇ, ਦਲਜੀਤ ਮਨਜੀਤ ਸਿੰਘ ਲਾਲੀ, ਦਵਿੰਦਰ ਸਿੰਘ ਮੈਂਬਰ ਪੰਚਾਇਤ, ਹਰਜੀਤ ਸਿੰਘ ਰਾਣਾ, ਮੁਖਤਾਰ ਸਿੰਘ ਵੜੈਚ, ਮੰਗਲ ਸਿੰਘ ਸੁਆਮੀ, ਸਤਨਾਮ ਸਿੰਘ ਸੱਤਾ, ਯਾਦਵਿੰਦਰ ਸਿੰਘ ਓਠੀ, ਸਰਬਜੀਤ ਸਿੰਘ ਬਾਵਾ, ਸਵਰਨ ਸਿੰਘ, ਚਮਨ ਸਿੰਘ, ਸੂਬਾ ਸਿੰਘ, ਬਖ਼ਸ਼ੀਸ਼ ਸਿੰਘ, ਜੀਤ ਸਿੰਘ, ਰਾਜਵੀਰ ਸਿੰਘ , ਜਗਜੀਤ ਸਿੰਘ ਕੋਠੇ, ਪਰਮਜੀਤ ਸਿੰਘ ਮੰਡ, ਬਲਵਿੰਦਰ ਸਿੰਘ ਮੰਡ, ਸੁਰਿੰਦਰ ਸਿੰਘ, ਦਰਸ਼ਨ ਸਿੰਘ ਚਰਨ ਸਿੰਘ ਬਿਜਲੀ ਵਾਲਾ, ਦਲਬੀਰ ਸਿੰਘ ਲਾਲੀ, ਗੁਰਮੀਤ ਸਿੰਘ, ਸਤਨਾਮ ਸਿੰਘ, ਸੂਰਜ ਸਿੰਘ, ਗੋਪਾਲ ਸਿੰਘ, ਲਵਪ੍ਰੀਤ ਸਿੰਘ, ਲਛਮਣ ਸਿੰਘ, ਬਗੀਚਾ ਸਿੰਘ, ਸੁਖਵਿੰਦਰ ਸਿੰਘ ਬਾਬਾ,ਮਲਕੀਤ ਸਿੰਘ ਸੁਆਮੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |

Ad Position 21
No active advertisement
ਕਿਸਾਨ ਆਗੂ ਆਈ.ਪੀ.ਐਸ. ਧੀਰੇਂਦਰ ਵਰਮਾ ਅਤੇ ਸਿੰਗਲਾ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ: ਭੋਲਾ 01-10-2026

Ad Position 22
No active advertisement
ਪਿਛਲੀ ਖ਼ਬਰ ਲਾਈਨ ਮੈਨ ਰਵੇਲ ਸਿੰਘ ਦੀ ਸੇਵਾ ਮੁਕਤੀ ’ਤੇ ਸਾਥੀਆਂ ਵਲੋਂ ਵਿਦਾਇਗੀ ਪਾਰਟੀ ਮਿਡ-ਡੇ-ਮੀਲ ਤੇ ਸਫ਼ਾਈ ਸੇਵਕਾ ਵਰਕਰ ਯੂਨੀਅ... ਅਗਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਵਲੋਂ ਸਰਕਾਰ ਵਿਰੁੱਧ ਧੂਰੀ ਵਿਖੇ ਰੋਸ ਰੈਲੀ 9 ਨੂੰ
Ad Position 24