ਬਿਆਸ, 1 ਅਕਤੂਬਰ (ਨਰਿੰਦਰ ਸਿੰਘ)- ਨੈਸ਼ਨਲ ਹਾਈਵੇ ਬਿਆਸ ਪੁੱਲ ਦੇ ਉੱਪਰ ਇਕ ਹਾਦਸੇ ਵਿਚ ਔਰਤ ਦੀ ਮੌਕੇ ਤੇ ਮੌਤ ਹੋ ਗਈ। ਦੱਸਣ ਮੁਤਾਬਕ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਮਾਰੇ ਜਾਨ ਨਾਲ ਔਰਤ ਦੀ ਮੌਤ ਹੋਈ ਹੈ।
ਇਹ ਹਾਦਸਾ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦਿਆਂ ਬਿਆਸ ਪੁਲ ਦੇ ਉੱਪਰ ਹੋਇਆ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੇ ਹਨ। ਔਰਤ ਦੇ ਪਰਸ ਵਿਚੋਂ ਇਕ ਦਵਾਈ ਦੀ ਪਰਚੀ ਮਿਲੀ ਹੈ। ਇਸ ਦਵਾਈ ਦੀ ਪਰਚੀ ਦੀ ਸਹਾਇਤਾ ਦੇ ਨਾਲ ਮੋਬਾਈਲ ਨੰਬਰ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਔਰਤ ਦੇ ਵਾਰਸਾਂ ਦਾ ਪਤਾ ਲਗਾਇਆ ਜਾ ਸਕੇ।