ਮਾਂਗੇਵਾਲ ਵਿਖੇ ਸਾਲਾਨਾ ਜਾਗਰਣ 16 ਨੂੰ
ਢਿਲਵਾਂ, 30 ਸਤੰਬਰ (ਗੋਬਿੰਦ ਸੁਖੀਜਾ)-ਮੰਦਰ ਪ੍ਰਬੰਧਕ ਕਮੇਟੀ ਪਿੰਡ ਮਾਂਗੇਵਾਲ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮਾਤਾ ਰਾਣੀ ਵੈਸ਼ਨੂੰ ਦੇਵੀ ਮੰਦਿਰ ਵਿਖੇ ਸਾਲਾਨਾ ਜਾਗਰਣ 16 ਅਕਤੂਬਰ ਨੂੰ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਸਵਿੰਦਰ ਪਾਲ ਸੁਖੀਜਾ, ਵਿਸ਼ਾਲ ਸੁਖੀਜਾ, ਜੈਪਾਲ ਸੁਖੀਜਾ ਨੇ ਦੱਸਿਆ ਕਿ ਇਸ ਮੌਕੇ ਜੱਜ ਸ਼ਰਮਾ ਮਿਊਜ਼ੀਕਲ ਗਰੁੱਪ (ਅੰਮਿ੍ਤਸਰ ਵਾਲੇ) ਮਹਾਂਮਾਈ ਦਾ ਗੁਣਗਾਨ ਕਰਨਗੇ | ਦੁਪਹਿਰ 1 ਵਜੇ ਤੋਂ 4 ਵਜੇ ਤੱਕ ਲੰਗਰ ਭੰਡਾਰਾ ਅਤੁੱਟ ਵਰਤੇਗਾ |
ਅਜੀਤ ਡੈਸਕ
01-10-2026