24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ਼ਹੀਦ ਮਹਿੰਦਰ ਸਿੰਘ ਟਾਈਗਰ ਦੀ ਯਾਦ ’ਚ ਸਕੂਲ ਨੂੰ ਛੱਤ ਵਾਲੇ ਪੱਖੇ ਭੇਟ

ਜੰਡਿਆਲਾ ਮੰਜਕੀ, 24 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਸ਼ਹੀਦ ਮਹਿੰਦਰ ਸਿੰਘ ਟਾਈਗਰ ਬੀ. ਐਸ.

Ad Position 21
No active advertisement
ਅਜੀਤ ਡੈਸਕ 25-09-2026
ਜੰਡਿਆਲਾ ਮੰਜਕੀ, 24 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਸ਼ਹੀਦ ਮਹਿੰਦਰ ਸਿੰਘ ਟਾਈਗਰ ਬੀ.ਐਸ.ਐਫ. (1971) ਦੀ ਯਾਦ ਵਿੱਚ ਸੁਰਿੰਦਰ ਸਿੰਘ ਖਾਲਸਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ, ਪੱਤੀ ਗੱਗੜ ਕੀ, ਜੰਡਿਆਲਾ ਨੂੰ ਪੰਜ ਛੱਤ ਵਾਲੇ ਪੱਖੇ ਭੇਟ ਕੀਤੇ ਗਏ। ਸੁਰਿੰਦਰ ਸਿੰਘ ਖਾਲਸਾ ਵਲੋਂ ਸਕੂਲ ਦੇ ਵਿਦਿਆਰਥੀਆਂ ਅਤੇ ਹਾਜ਼ਰ ਮੁਹਤਬਰ ਸੱਜਣਾਂ ਨੂੰ ਸ਼ਹੀਦਾਂ ਪ੍ਰਤੀ ਸੰਜੀਦਗੀ ਤੇ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ਲਈ ਸੁਨੇਹਾ ਦਿੱਤਾ ਗਿਆ। ਇਸ ਮੌਕੇ ਜਥੇਦਾਰ ਬਲਰਾਜ ਸਿੰਘ, ਬਲਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਤੀ ਗੱਗੜ , ਚੇਅਰਮੈਨ ਲਛਮਣ ਸਿੰਘ ਜੌਹਲ, ਗੁਰਮੇਲ ਸਿੰਘ ਜੌਹਲ,ਰਾਮ ਸਿੰਘ, ਬੀਬੀ ਪਰਵਿੰਦਰ ਕੌਰ, ਕਮਲਜੀਤ ਕੌਰ , ਮੋਨਿਕਾ ਸ਼ਰਮਾ, ਸੰਦੀਪ ਕੌਰ ਜੌਹਲ,ਤਨੂੰ, ਹਰਪ੍ਰੀਤ ਕੌਰ, ਰੋਜੀ ,ਨੀਲਮ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ । ਸਕੂਲ ਮੁਖੀ ਕੁਲਵੀਰ ਕੁਮਾਰ ਵਲੋਂ ਸੁਰਿੰਦਰ ਸਿੰਘ ਖਾਲਸਾ ਦਾ ਧੰਨਵਾਦ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ਮਨਾਇਆ ਵਿਸ਼ਵ ਪੰਜਾਬੀ ਦਿਵਸ ਅਗਲੀ ਖ਼ਬਰ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਕੌਮੀ ਮੀਟਿੰਗ ਸ੍ਰੀਨਗਰ ’ਚ ਹੋਈ-ਬਾਸੀ
Ad Position 24