ਪਰਾਲੀ ਨੂੰ ਸਾਡ਼ਨਾ ਕਿਸਾਨਾਂ ਦੇ ਹਿੱਤ ’ਚ ਨਹੀਂ ਸਰਪੰਚ ਗੁਰਮੀਤ ਸਿੰਘ ਤੇ ਬਲਵਿੰਦਰ ਸਿੰਘ ਲੱਡੂ
ਤਲਵੰਡੀ ਚੌਧਰੀਆਂ, 12 ਨਵੰਬਰ (ਪਰਸਨ ਲਾਲ ਭੋਲਾ)- ਪਰਾਲੀ ਨੂੰ ਸਾਡ਼ਨ ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਹੀ ਨਹੀਂ ਕਰਦਾ, ਸਗੋਂ ਕਿਸਾਨਾਂ ਦੇ ਹਿਤ ਵਿਚ ਵੀ ਨਹੀਂ। ਪਰਾਲੀ ਨੂੰ ਸਾਡ਼ਨ ਨਾਲ ਵਾਤਾਵਰਣ ਪ੍ਰਦੂਸ਼ਣ ਦੇ ਨਾਲ ਨਾਲ ਧਰਤੀ ਵਿਚਲੇ ਬਹੁਤ ਸਾਰੇ ਉਪਜਾਊ ਸ਼ਕਤੀ ਵਧਾਉਣ ਵਾਲੇ ਕੀਡ਼ੇ ਵੀ ਮਰ ਜਾਂਦੇ ਹਨ।
ਤਲਵੰਡੀ ਚੌਧਰੀਆਂ, 12 ਨਵੰਬਰ (ਪਰਸਨ ਲਾਲ ਭੋਲਾ)- ਪਰਾਲੀ ਨੂੰ ਸਾਡ਼ਨ ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਹੀ ਨਹੀਂ ਕਰਦਾ, ਸਗੋਂ ਕਿਸਾਨਾਂ ਦੇ ਹਿਤ ਵਿਚ ਵੀ ਨਹੀਂ। ਪਰਾਲੀ ਨੂੰ ਸਾਡ਼ਨ ਨਾਲ ਵਾਤਾਵਰਣ ਪ੍ਰਦੂਸ਼ਣ ਦੇ ਨਾਲ ਨਾਲ ਧਰਤੀ ਵਿਚਲੇ ਬਹੁਤ ਸਾਰੇ ਉਪਜਾਊ ਸ਼ਕਤੀ ਵਧਾਉਣ ਵਾਲੇ ਕੀਡ਼ੇ ਵੀ ਮਰ ਜਾਂਦੇ ਹਨ। ਪਰਿੰਦਿਆਂ ਦੇ ਦਰਖਤਾਂ ’ਤੇ ਬਣੇ ਰੈਣ ਬਸੇਰੇ ਸਡ਼ ਕੇ ਸਵਾਹ ਹੋ ਜਾਂਦੇ ਹਨ। ਕਈ ਵਾਰ ਤਾਂ ਪਰਾਲੀ ਨੂੰ ਲੱਗੀ ਇਹ ਅੱਗ ਮਨੁੱਖੀ ਜਾਨਾਂ ਵੀ ਲੈ ਲੈਂਦੀ ਹੈ। ਸਡ਼ਕ ’ਤੇ ਜਾਂਦੇ ਵਹੀਕਲ ਅੱਗ ਦੀ ਲਪੇਟ ਵਿਚ ਆ ਕੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਪੰਚ ਗੁਰਮੀਤ ਸਿੰਘ ਸਾਬਕਾ ਐਕਸਾਈਜ਼ ਇੰਸਪੈਕਟਰ ਨੂਰਪੁਰ ਤੇ ਸਰਪੰਚ ਬਲਵਿੰਦਰ ਸਿੰਘ ਲੱਡੂ ਪ੍ਰਧਾਨ ਤਲਵੰਡੀ ਚੌਧਰੀਆਂ ਨੇ ਸਾਂਝੇ ਤੌਰ ’ਤੇ ਪੀਰ ਬਾਬਾ ਚੁੱਪ ਸ਼ਾਹ ਦੀ ਦਰਗਾਹ ਨੂਰਪੁਰ ਨੇਡ਼ੇ ਗੱਲਬਾਤ ਕਰਦਿਆਂ ਸਾਂਝੇ ਤੌਰ ’ਤੇ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਰਾਈ ਦੀ ਸਾਂਭ ਸੰਭਾਲ ਲਈ ਖੇਤੀ ਸੱਦਾਂ ’ਤੇ 80 ਪ੍ਰਤੀਸ਼ਤ ਸਬਸਿਡੀ ਦਿੰਦੀ ਹੈ, ਕਿਸਾਨਾਂ ਨੂੰ ਸਰਕਾਰ ਦੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।