24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੀ ਕੌਮੀ ਮੀਟਿੰਗ ਸ੍ਰੀਨਗਰ ’ਚ ਹੋਈ-ਬਾਸੀ

ਜੰਡਿਆਲਾ ਮੰਜਕੀ, 24 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਵੱਖ ਵੱਖ ਸੂਬਿਆਂ ’ਚ ਕੰਮ ਕਰਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਪ੍ਰਤੀਨਿਤਾ ਕਰਦੀ ਹੋਈ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈੱਡਰੇਸ਼ਨ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਸ੍ਰੀਨਗਰ ਵਿਖੇ ਹੋਈ। ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਦੇ ਕੇਂਦਰੀ ਆਗੂ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਇਸ ਮੀਟਿੰਗ ’ਚ ਦੇਸ਼ ਦੇ 18 ਪ੍ਰਾਂਤਾਂ ਤੋਂ ਲਗਭਗ 26 ਮੁਲਾਜ਼ਮ ਜਥੇਬੰਦੀਆਂ ਨੇ ਭਾਗ ਲਿਆ ।

Ad Position 21
No active advertisement
ਅਜੀਤ ਡੈਸਕ 25-09-2026
ਜੰਡਿਆਲਾ ਮੰਜਕੀ, 24 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਵੱਖ ਵੱਖ ਸੂਬਿਆਂ ’ਚ ਕੰਮ ਕਰਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਪ੍ਰਤੀਨਿਤਾ ਕਰਦੀ ਹੋਈ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈੱਡਰੇਸ਼ਨ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਸ੍ਰੀਨਗਰ ਵਿਖੇ ਹੋਈ। ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਦੇ ਕੇਂਦਰੀ ਆਗੂ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਇਸ ਮੀਟਿੰਗ ’ਚ ਦੇਸ਼ ਦੇ 18 ਪ੍ਰਾਂਤਾਂ ਤੋਂ ਲਗਭਗ 26 ਮੁਲਾਜ਼ਮ ਜਥੇਬੰਦੀਆਂ ਨੇ ਭਾਗ ਲਿਆ । ਮੀਟਿੰਗ ਵਿੱਚ ਪ.ਸ.ਸ.ਫ. ਵਲੋਂ ਕੌਮੀ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਮੈਂਬਰ ਕਰਮਜੀਤ ਸਿੰਘ ਬੀਹਲਾ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ ਵਲੋਂ ਸ਼ਮੂਲੀਅਤ ਕੀਤੀ ਗਈ। ਕੌਮੀ ਪ੍ਰਧਾਨ ਸੁਭਾਸ਼ ਲਾਂਬਾ ਨੇ ਸੰਬੋਧਨ ਕਰਦਿਆਂ ਸੀ.ਆਈ.ਟੀ.ਯੂ. ਜੰਮੂ ਕਸ਼ਮੀਰ ਦੇ ਪ੍ਰਧਾਨ ਅਤੇ ਵਿਧਾਇਕ ਯੂਸੁਫ਼ ਤਾਰਾਗਮੀ ਨੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ ਆਏ ਹੋਏ ਡੈਲੀਗੇਟਾਂ ਨੂੰ ਜੀ ਆਇਾਂ ਆਖਦਿਆਂ ਜੰਮੂ ਕਸ਼ਮੀਰ ਵਲੋਂ ਦੇਸ਼ ਦੀ ਆਜ਼ਾਦੀ ਵਿੱਚ ਪਾਏ ਯੋਗਦਾਨ ਅਤੇ ਆਉਣ ਦੇ ਸਮੇਂ ਜੰਮੂ ਕਸ਼ਮੀਰ ਦੀਆਂ ਪ੍ਰਸਥਿਤੀਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇਸ਼ ਦੇ ਮੁਲਾਜ਼ਮਾਂ ਅਤੇ ਹੋਰ ਕਿਰਤੀ ਲੋਕਾਂ ਦੀ ਸੁਚੱਜੀ ਅਗਵਾਈ ਕਰਨ ਲਈ ਉਸਾਰੂ ਵਿਚਾਰਾਂ ਕਰਕੇ ਨਵਾਂ ਸੰਘਰਸ਼ ਉਲੀਕੇਗੀ। ਕੌਮੀ ਪ੍ਰਧਾਨ ਸੁਭਾਸ਼ ਲਾਬਾ, ਜਨਰਲ ਸਕੱਤਰ ਏ ਸ੍ਰੀ ਕੁਮਾਰ, ਕੈਸੀਅਰ ਸ਼ਸ਼ੀ ਕਾਂਤ ਰਾਏ, ਕੌਮੀ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਜੁਆਇੰਟ ਸਕੱਤਰ ਰਾਸ਼ਿਦ ਨਜ਼ਰ, ਪ੍ਰਸ਼ਾਂਤ ਜਮੋਦੇ ਤੇ ਆਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਦੋ ਰੋਜ਼ਾ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਮੀਟਿੰਗ ਵਿੱਚ ਕੇਂਦਰ ਅਤੇ ਪ੍ਰਾਂਤਾਂ ਦ ੇ ਮੁਲਾਜ਼ਮਾਂ ਦੇ ਪੁਰਾਣੀ ਪੈਨਸ਼ਨ ਬਹਾਲੀ ਅਤੇ ਹੋਰ ਮੁੱਖ ਮੁੱਦੇ ਵੀ ਵਿਚਾਰੇ ਗਏ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਮਹਿੰਦਰ ਸਿੰਘ ਟਾਈਗਰ ਦੀ ਯਾਦ ’ਚ ਸਕੂਲ ਨੂੰ ਛੱਤ ਵਾਲੇ ਪੱਖੇ ਭੇਟ ਅਗਲੀ ਖ਼ਬਰ ਹਲਕਾ ਨਕੋਦਰ ’ਚ ਸਿਹਤ ਕਾਰਡਾਂ ਦੀ ਵੰਡ ਜਲਦ- ਵਿਧਾਇਕਾ ਇੰਦਰਜੀਤ ਕੌਰ ਮਾਨ
Ad Position 24